ਮੁੰਬਈ: ਡਰੱਗ ਦੇ ਮਾਮਲੇ 'ਚ ਆਰੀਅਨ ਖ਼ਾਨ ਅਤੇ ਦੋ ਹੋਰ ਮੁਲਜ਼ਮ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਲਗਭਗ 27 ਦਿਨਾਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੀ ਰਿਲੀਜ਼ ਸਵੇਰੇ 9 ਵਜੇ ਤੋਂ 12 ਵਜੇ ਦਰਮਿਆਨ ਹੋਵੇਗੀ। ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਰੀਅਨ ਦੇ ਪਿਤਾ ਅਤੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਸਵੇਰੇ 8 ਵਜੇ ਆਰਥਰ ਰੋਡ ਜੇਲ੍ਹ ਲਈ ਰਵਾਨਾ ਹੋ ਗਏ ਸੀ।
ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਰੀਅਨ ਖ਼ਾਨ ਆਪਣੇ ਘਰ ਮਨੰਤ ਪਹੁੰਚ ਚੁੱਕਿਆ ਹੈ।
ਦੂਜੇ ਪਾਸੇ ਬੈੱਲ ਆਰਡਰ ਦੀ ਕਾਪੀ ਅੱਜ ਤੜਕੇ ਆਰਥਰ ਰੋਡ ਜੇਲ੍ਹ ਪੁੱਜੀ। ਜਿਸ ਤੋਂ ਬਾਅਦ ਆਰੀਅਨ ਦੀ ਰਿਹਾਈ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰ ਕਰੀਬ 3:30 ਵਜੇ ਜ਼ਮਾਨਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਸੈਸ਼ਨ ਕੋਰਟ ਨੇ ਰਿਹਾਈ ਦੇ ਹੁਕਮ ਵੀ ਜਾਰੀ ਕਰ ਦਿੱਤੇ ਸੀ ਪਰ ਪੇਪਰ ਸਮੇਂ ਸਿਰ ਆਰਥਰ ਰੋਡ ਜੇਲ੍ਹ ਨਹੀਂ ਪਹੁੰਚ ਸਕੇ, ਜਿਸ ਕਾਰਨ ਸ਼ੁਕਰਵਾਰ ਨੂੰ ਆਰੀਅਨ ਦੀ ਰਿਹਾਈ ਨਹੀਂ ਹੋ ਸਕੀ।
ਅੱਜ ਸਵੇਰੇ 5:30 ਵਜੇ ਜੇਲ੍ਹ ਪ੍ਰਸ਼ਾਸਨ ਨੇ ਆਰਥਰ ਰੋਡ ਜੇਲ੍ਹ ਦਾ ਜ਼ਮਾਨਤ ਬਾਕਸ ਖੋਲ੍ਹਿਆ ਤਾਂ ਉਸ ਵਿੱਚ ਆਰੀਅਨ ਖ਼ਾਨ ਦੀ ਜ਼ਮਾਨਤ ਦੀ ਕਾਪੀ ਸਾਹਮਣੇ ਆਈ। ਆਰੀਅਨ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ। ਦੱਸ ਦਈਏ ਕਿ ਅਦਾਕਾਰਾ ਜੂਹੀ ਚਾਵਲਾ ਨੇ ਆਰੀਅਨ ਦੀ ਜ਼ਮਾਨਤ ਲਈ ਹੈ।
ਬੰਬੇ ਹਾਈ ਕੋਰਟ ਨੇ ਕਰੂਜ਼ ਡਰੱਗ ਮਾਮਲੇ ਵਿੱਚ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇਣ ਸਮੇਤ ਕਈ ਸ਼ਰਤਾਂ ਜਾਰੀ ਕੀਤੀਆਂ ਹਨ।
- ਆਰੀਅਨ ਖ਼ਾਨ ਬਿਨਾਂ ਦੱਸੇ ਮੁੰਬਈ ਤੋਂ ਬਾਹਰ ਨਹੀਂ ਜਾ ਸਕਦੇ ਹੈ।
- ਆਰੀਅਨ ਖ਼ਾਨ ਨੂੰ ਆਪਣਾ ਪਾਸਪੋਰਟ ਵਿਸ਼ੇਸ਼ ਅਦਾਲਤ ਵਿੱਚ ਜਮਾ ਕਰਨਾ ਹੋਵੇਗਾ।
- ਮਾਮਲਾ ਅਜੇ ਅਦਾਲਤ 'ਚ ਵਿਚਾਰ ਅਧੀਨ ਹੈ, ਇਸ ਲਈ ਇਸ 'ਤੇ ਕੋਈ ਬਿਆਨ ਨਾ ਦਿਓ।
- ਕਿਸੇ ਦੂਜੇ ਮੁਲਜ਼ਮ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਾ ਕੀਤਾ ਜਾਵੇ।
- ਆਰੀਅਨ ਖ਼ਾਨ ਨੂੰ ਹਰ ਸ਼ੁਕਰਵਾਰ 11 ਤੋਂ 2 ਵਜੇ ਦੇ ਵਿਚਾਲੇ ਐਨਸੀਬੀ ਚ ਪੇਸ਼ ਹੋਣ ਹੋਵੇਗਾ
ਇਹ ਵੀ ਪੜੋ:ਕਰੂਜ਼ ਡਰੱਗਜ਼ ਮਾਮਲਾ: ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਆਰੀਅਨ ਖਾਨ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ ?
2 ਅਕਤੂਬਰ : ਐਨਸੀਬੀ (Northetics Control Bureau) ਨੇ ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ਉੱਤੇ ਛਾਪਾ ਮਾਰਿਆ, ਜਿਸ ਵਿੱਚ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ ਅਤੇ ਐਮਡੀਐਮਏ ਦੀਆਂ 22 ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿੱਚ ਆਰੀਅਨ ਖਾਨ ਸਣੇ ਕਈ ਹੋਰਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
3 ਅਕਤੂਬਰ : ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ, ਮਾਡਲ ਮੁਨਮੁਨ ਧਮੇਚਾ ਦੀ ਗ੍ਰਿਫ਼ਤਾਰੀ ਕੀਤੀ ਗਈ ਤੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਨਸੀਬੀ ਨੇ ਆਰੀਅਨ ਖਾਨ ਦੇ ਫੋਨ ਤੋਂ ਮਿਲੀ ਡੀਟੇਲ ਦੇ ਆਧਾਰ 'ਤੇ ਅੰਤਰ ਰਾਸ਼ਟਰੀ ਡਰੱਗ ਤਸਕਰੀ (international drug smuggling) ਨਾਲ ਆਰੀਅਨ ਖਾਨ ਦੇ ਸਬੰਧ ਦੱਸੇ। ਅਦਾਲਤ ਨੇ ਆਰੀਅਨ ਖਾਨ ਦੀ ਹਿਰਾਸਤ 7 ਅਕਤੂਬਰ ਤੱਕ ਵੱਧਾ ਦਿੱਤੀ।