ਨਵੀਂ ਦਿੱਲੀ: ਪੰਜਾਬ ਸਮੇਤ 5 ਸੂਬਿਆ 'ਚ ਵਿਧਾਨ ਸਭਾ ਚੋਣਾਂ (Assembly elections) ਦੇ ਐਲਾਨ ਦੇ ਨਾਲ ਹੀ ਚੋਣ ਅਖਾੜਾ ਭੱਖ ਚੁੱਕਿਆ ਹੈ, ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਈਸੀ ਨੇ 15 ਜਨਵਰੀ ਤੱਕ ਕਿਸੇ ਵੀ ਤਰੀਕ ਦੀ ਰੈਲੀ ਜਾਂ ਫਿਜ਼ੀਕਲ ਚੋਣ ਪ੍ਰਚਾਰ ਦੇ ਤਰੀਕਿਆਂ ਤੇ ਰੋਕ ਲਗਾਈ ਹੈ। ਸਾਰੀਆਂ ਹੀ ਪਾਰਟੀਆਂ ਡੀਜਿਟਲ ਮਾਧਿਅਮ ਰਾਹੀਂ ਪ੍ਰਚਾਰ ਨੂੰ ਨੇਪਰੇ ਚਾੜਨ ਲਈ ਕਮਰ ਕਸ ਚੁੱਕੀਆਂ ਹਨ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਪਣੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਚੋਣਾ ਦੇ ਪ੍ਰਚਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਲਗਾਈਆਂ ਹਨ, ਪਰ ਡੋਰ-ਟੂ-ਡੋਰ ਪ੍ਰਚਾਰ ਕਰਨ ਲਈ ਕਿਹਾ ਹੈ। ਇਸ ਲਈ ਡੋਰਟੂਡੋਰ ਪ੍ਰਚਾਰ ਕਰਨਾ ਸ਼ੁਰੂ ਕਰਦੋ।
ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋ
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਦੇ ਘਰ ਜਾਓ ਤਾਂ ਸਭ ਤੋਂ ਪਹਿਲਾਂ ਉਸਦਾ ਹਾਲ-ਚਾਲ ਪੁੱਛੋ, ਕਿ ਉਨ੍ਹਾਂ ਦੇ ਘਰ ਸਭ ਠੀਕ-ਠਾਕ ਹਨ। ਕਿਸੇ ਨੂੰ ਕੋਈ ਬਿਮਾਰੀ ਤਾਂ ਨਹੀਂ ਹੈ। ਜੇਕਰ ਉਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਉਨ੍ਹਾਂ ਦੀ ਸਹਾਇਤਾ ਕਰੋ। ਚੋਣ ਪ੍ਰਚਾਰ ਕਰਨ ਦਾ ਵੀ ਲੋਕਾਂ ਦੀ ਸੇਵਾ ਕਰਨ ਦਾ ਇੱਕ ਚੰਗਾ ਮੌਕਾ ਹੈ।
ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਕਿ ਇਮਾਨਦਾਰੀ ਨਾਲ ਚੱਲ ਸਕਦੀ ਹੈ ਸਰਕਾਰ
ਅੱਜ ਤੱਕ ਨੇ ਦੱਸਿਆ ਕਿ 'ਸਰਕਾਰ ਚਲਾਉਣ 'ਚ ਬੇਈਮਾਨੀ ਕਰਨੀ ਪੈਂਦੀ ਹੈ', ਪਰ ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਕਿ ਸਰਕਾਰ ਇਮਾਨਦਾਰੀ ਨਾਲ ਚੱਲ ਸਕਦੀ ਹੈ! 'ਆਪ' ਨੇ ਦੇਸ਼ ਦੇ ਲੋਕਾਂ ਨੂੰ ਇਹ ਉਮੀਦ ਦਿੱਤੀ ਹੈ ਕਿ ਸਰਕਾਰੀ ਸਕੂਲ, ਹਸਪਤਾਲ ਚੰਗੇ ਹੋਣ ਤਾਂ ਚੰਗੇ ਬਣ ਸਕਦੇ ਹਨ। ਦੇਸ਼ ਬਦਲ ਸਕਦਾ ਹੈ।
ਚੋਣਾਂ ਬਦਲਾਅ ਲਿਆਉਣ ਦਾ ਮੌਕਾ
ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਲਈ ਚੋਣਾਂ ਦੇਸ਼ ਅਤੇ ਸਮਾਜ ਨੂੰ ਬਦਲਣ ਦਾ ਜ਼ਰੀਆ ਹਨ, ਚੋਣਾਂ ਬਦਲਾਅ ਲਿਆਉਣ ਦਾ ਮੌਕਾ ਹਨ। ਫਿਰ ਉਨ੍ਹਾਂ ਨੂੰ ਦੱਸੋ ਕਿ ਆਮ ਆਦਮੀ ਪਾਰਟੀ ਨੇ ਕਿਨ੍ਹੇ ਤਰ੍ਹਾਂ ਦੇ ਚੰਗੇ ਕੰਮ ਕੀਤੇ ਹਨ। ਕਿੰਨ੍ਹੇ ਸਕੂਲ ਬਣਾਏ, ਕਿੰਨ੍ਹੇ ਹਸਪਤਾਲ ਖੋਲੇ। ਉਨ੍ਹਾਂ ਨੂੰ ਦੱਸੋ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਇਹ ਸਭ ਕੀਤਾ ਜਾਵੇਗਾ, ਪੰਜਾਬ ਦਾ ਵਿਕਾਸ ਹੋਵੇਗਾ। ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਿਸੇ ਵੀ ਪਾਰਟੀ ਦੀ ਬੁਰਾਈ ਨਹੀਂ ਕਰਨੀ, ਕਿਸੇ ਨੂੰ ਗਲਤ ਨਹੀਂ ਬੋਲਣਾ। ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਘਰ ਜਾਣਾ ਹੈ ਇਹ ਨਹੀਂ ਸੋਚਣਾ ਕਿ ਇਹ ਤਾਂ ਦੂਸਰੀ ਪਾਰਟੀ ਦੇ ਲੋਕ ਹਨ, ਇਨ੍ਹਾਂ ਦੇ ਘਰ ਨਹੀਂ ਜਾਣਾ। ਸਭ ਦੇ ਘਰ ਜਾ ਕੇ ਉਨ੍ਹਾਂ ਨੂੰ ਇਹ ਸਭ ਦੱਸਣਾ ਹੈ।