ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਅਹਿਮਦਾਬਾਦ ਵਿੱਚ 2 ਦਿਨਾਂ ਦੇ ਗੁਜਰਾਤ ਦੌਰੇ 'ਤੇ ਹਨ। ਦੋਵਾਂ ਮੁੱਖ ਮੰਤਰੀਆਂ ਨੇ ਸ਼ਨੀਵਾਰ ਨੂੰ ਗਾਂਧੀ ਆਸ਼ਰਮ ਦਾ ਦੌਰਾ ਕੀਤਾ। ਇਸ ਦੌਰਾਨ ਗਾਂਧੀ ਆਸ਼ਰਮ ਵਿਖੇ ਬਾਪੂ ਦੀ ਫੋਟੋ ਨੂੰ ਧਾਗੇ ਨਾਲ ਸਜਾਇਆ ਗਿਆ। ਇਸ ਮੌਕੇ 'ਆਪ' ਗੁਜਰਾਤ ਦੇ ਪ੍ਰਧਾਨ ਗੋਪਾਲ ਇਟਾਲੀਆ, ਇਸੁਦਨ ਗਾਧਵੀ ਅਤੇ ਮਨੋਜ ਸੋਰਠੀਆ ਸਮੇਤ ਆਗੂ ਮੌਜੂਦ ਸਨ।
ਸੀਐਮ ਮਾਨ ਅਤੇ ਸੀਐੱਮ ਕੇਜਰੀਵਾਲ ਨੇ ਗਾਂਧੀ ਆਸ਼ਰਮ ਦਾ ਦੌਰਾ ਕੀਤਾ। ਨਾਲ ਹੀ ਉਨ੍ਹਾਂ ਨੇ ਗਾਂਧੀ ਆਸ਼ਰਮ ਦੀ ਰਸੋਈ ਦਾ ਵੀ ਦੌਰਾ ਕੀਤਾ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੋਵੇਂ ਮੁੱਖ ਮੰਤਰੀਆਂ ਨੇ ਚਰਖੇ ਵੀ ਕੱਤੇ। ਆਪ' ਦੇ ਇਸ ਪ੍ਰੋਗਰਾਮ 'ਚ ਵਰਕਰ 6 ਬੱਸਾਂ ਭਰ ਕੇ ਸੂਰਤ ਤੋਂ ਅਹਿਮਦਾਬਾਦ ਪਹੁੰਚੇ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਗਾਂਧੀ ਆਸ਼ਰਮ 'ਚ ਪ੍ਰੈੱਸ ਕਾਨਫਰੰਸ ਕੀਤੀ। ਦੋਵਾਂ ਮੁੱਖ ਮੰਤਰੀਆਂ ਨੇ ਕਿਤਾਬ ਵਿੱਚ ਸੰਦੇਸ਼ ਲਿਖਿਆ ਹੈ।