ਨਵੀਂ ਦਿੱਲੀ: ਮੀਂਹ ਪੈਣ ਕਾਰਨ ਬਾਵੇਂ ਦਿੱਲੀ ਵਾਸੀਆਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ ਪਰ ਇਹੀ ਬਰਸਾਤ ਮੁਸਬਿਤਾਂ ਵੀ ਵਧਾ ਸਕਦੀ ਹੈ। ਕਿਉਂਕਿ ਦਿੱਲੀ ਦੀ ਹਵਾ ਖ਼ਰਾਬ ਪ੍ਰਦੂਸ਼ਣ ਦੀ ਸ਼੍ਰੇਣੀ 'ਚ ਬਰਕਰਾਰ ਹੈ। ਇਸ ਮੀਂਹ ਤੋਂ ਬਾਅਦ ਵੀ ਹਵਾ ਪ੍ਰਦਸ਼ੂਣ ਘੱਟ ਨਹੀਂ ਹੋਇਆ। ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਰਸਾਤ ਵਾਤਾਵਰਣ ਅਤੇ ਲੋਕਾਂ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹੈ।
Artificial Rains: ਨਕਲੀ ਮੀਂਹ ਤੋਂ ਮਿਲੇਗੀ ਸਿਰਫ ਸੀਮਤ ਸਫਲਤਾ, ਵਾਤਾਵਰਣ ਅਤੇ ਨਾਗਰਿਕਾਂ 'ਤੇ ਪੈ ਨਕਾਰਤਮਕ ਹੈ ਮਾੜਾ ਪ੍ਰਭਾਵ: ਮਾਹਿਰ - ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਸੌਰਭ ਸ਼ਰਮਾ
ਦਿੱਲੀ 'ਚ ਵਧਦੇ ਪ੍ਰਦੂਸ਼ਣ ਦੇ ਵਿਚਕਾਰ ਮੀਂਹ ਨੇ ਥੋੜ੍ਹੀ ਰਾਹਤ ਜ਼ਰੂਰ ਦਿੱਤੀ ਹੈ, ਪਰ ਹਵਾ ਦੀ ਗੁਣਵੱਤਾ ਹਾਲੇ ਵੀ 'ਖਰਬ' ਸ਼੍ਰੇਣੀ 'ਚ ਬਣੀ ਹੋਈ ਹੈ। ਇਸ ਬਾਰੇ ਮਾਹਿਰਾਂ ਦਾ ਕੀ ਕਹਿਣਾ ਹੈ ਜਾਣਨ ਲਈ ਪੜ੍ਹੋ ਪੂਰੀ ਖ਼ਬਰ... Artificial Rains, Delhi reducing the pollution level, chemical powders, IIT Kanpur, air quality of Delhi.
![Artificial Rains: ਨਕਲੀ ਮੀਂਹ ਤੋਂ ਮਿਲੇਗੀ ਸਿਰਫ ਸੀਮਤ ਸਫਲਤਾ, ਵਾਤਾਵਰਣ ਅਤੇ ਨਾਗਰਿਕਾਂ 'ਤੇ ਪੈ ਨਕਾਰਤਮਕ ਹੈ ਮਾੜਾ ਪ੍ਰਭਾਵ: ਮਾਹਿਰ Artificial Rains: ਬਰਸਾਤ ਨਾਲ ਮਿਲੇਗੀ ਥੋੜ੍ਹੀ ਰਾਹਤ ਪਰ ਵਾਤਾਵਰਣ ਅਤੇ ਲੋਕਾਂ 'ਤੇ ਪੈ ਸਕਦਾ ਨਕਾਰਾਤਮਕ ਪ੍ਰਭਾਵ!](https://etvbharatimages.akamaized.net/etvbharat/prod-images/11-11-2023/1200-675-20001185-thumbnail-16x9-p.jpg)
Published : Nov 11, 2023, 6:38 PM IST
ਕੀ ਕਹਿੰਦੇ ਨੇ ਮਾਹਿਰ: ਇਸ ਬਰਸਾਤ ਦੇ ਪ੍ਰਭਾਵਾਂ ਬਾਰੇ ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਸੌਰਭ ਸ਼ਰਮਾ ਨੇ ਮਾਹਿਰ ਆਈਸੀਏਆਰ-ਸੈਂਟਰਲ ਏਗਰੋਫੋਰੇਸਟ੍ਰੀ ਰਿਸਰਚ ਇੰਸਟੀਟਿਊਟ, ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਡਾ. ਏ. ਅਰੁਣਾਚਲਮ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਬਰਸਾਤ 'ਚ ਅਸੀਂ ਜਿੰਨ੍ਹਾਂ ਰਸਾਇਣਕ ਪਾਊਡਰਾਂ ਦੀ ਵਰਤੋਂ ਕਰਾਂਗੇ, ਉਹ ਵਾਤਾਵਰਣ 'ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਆਖ਼ਿਰਕਾਰ, ਇਹ ਸਾਰੇ ਮਨੁੱਖੀ ਰਸਾਇਣ ਤਿਆਰ ਕੀਤੇ ਗਏ ਹਨ। ਜਿਸ ਨਾਲ ਚਮੜੀ ਦੇ ਰੋਗ ਪੈਦਾ ਹੋ ਸਕਦੇ ਹਨ।
- Restricted Polythene In Punjab: ਸੈਂਕੜੇ ਟਨ ਪਾਬੰਦੀ ਸ਼ੁਦਾ ਲਿਫ਼ਾਫ਼ਾ ਦਿੱਲੀ ਤੋਂ ਆ ਰਿਹਾ ਪੰਜਾਬ, ਵਪਾਰੀਆਂ ਨੇ ਚੁੱਕੇ ਸਵਾਲ, ਕਿਹਾ- ਕਿੱਥੇ ਗਿਆ ਦਿੱਲੀ ਮਾਡਲ ?
- Weather Update: ਮੀਂਹ ਨੇ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਦਿੱਤੀ ਰਾਹਤ, ਏਅਰ ਕੁਆਲਿਟੀ ਇੰਡੈਕਸ 'ਚ ਆਇਆ ਸੁਧਾਰ, ਲੋਕਾਂ ਨੇ ਥੋੜ੍ਹੀ ਸਾਫ ਹਵਾ 'ਚ ਲਿਆ ਸਾਹ
- Politics On Stubble Burning: 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਮੁੱਦਾ ਬਣਿਆ ਪਰਾਲੀ; ਆਪ ਤੇ ਭਾਜਪਾ ਦੇ ਇੱਕ ਦੂਜੇ 'ਤੇ ਇਲਜ਼ਾਮ, ਪਰ ਹੱਲ ਕਿੱਥੇ ? - ਵੇਖੋ ਖਾਸ ਰਿਪੋਰਟ
ਮੀਂਹ ਤੋਂ ਬਾਅਦ ਵੀ ਹਵਾ ਪ੍ਰਦੂਸ਼ਣ ਕਿਉਂ? ਜਦੋਂ ਮਾਹਿਰ ਨੂੰ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਮੀਂਹ ਤੋਂ ਬਾਅਦ ਵੀ ਹਵਾ ਪ੍ਰਦੂਸ਼ਣ ਕਿਉਂ ਘੱਟ ਨਹੀਂ ਹੋਇਆ ਤਾਂ ਉਨ੍ਹਾਂ ਜਵਾਬ ਦਿੰਦੇ ਆਖਿਆ ਕਿ 'ਇਹ ਸਭ ਹਵਾ ਦੀ ਗਤੀ ਅਤੇ ਦਿਸ਼ਾ ਨਾਲ ਸਬੰਧਿਤ ਹੁੰਦਾ ਹੈ । ਜਦੋਂ ਵੀ ਪੱਛਮ ਵੱਲੋਂ ਜਾਂ ਅਫਗਾਨਿਸਤਾਨ ਤੋਂ ਹਵਾਵਾਂ ਆਉਂਦੀਆਂ ਨੇ, ਅਜਿਹਾ ਆਮਤੌਰ 'ਤੇ ਮਾਨਸੂਨ ਤੋਂ ਬਾਅਦ ਹੁੰਦਾ ਹੈ ਅਤੇ ਉਸੇ ਵਿਚਕਾਰ ਹੀ ਪਰਾਲੀ ਜਲਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ।