ਪੰਜਾਬ

punjab

ETV Bharat / bharat

ਕੈਪਟਨ ਦੇ ਰਿਸ਼ਤੇਦਾਰ ਦੇ ਖਾਤੇ 'ਚੋਂ ਪੈਸੇ ਚੋਰੀ ਕਰਨ ਵਾਲਾ ਦੁਮਕਾ ਤੋਂ ਕਾਬੂ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਰਿਸ਼ਤੇਦਾਰ ਦੇ ਬੈਂਕ ਖਾਤੇ ਵਿੱਚੋਂ ਪੈਸੇ ਚੋਰੀ ਕਰਨ ਵਾਲਾ ਸਾਈਬਰ ਅਪਰਾਧੀ ਅੰਸ਼ੂ ਮੰਡਲ ਨੂੰ ਦੁਮਕਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਇਸ ਨੂੰ ਆਪਣੇ ਨਾਲ ਲੈ ਜਾ ਰਹੀ ਹੈ।

ਕੈਪਟਨ ਦੇ ਰਿਸ਼ਤੇਦਾਰ ਦੇ ਖਾਤੇ 'ਚੋਂ ਪੈਸੇ ਚੋਰੀ ਕਰਨ ਵਾਲਾ ਦੁਮਕਾ ਤੋਂ ਕਾਬੂ
ਕੈਪਟਨ ਦੇ ਰਿਸ਼ਤੇਦਾਰ ਦੇ ਖਾਤੇ 'ਚੋਂ ਪੈਸੇ ਚੋਰੀ ਕਰਨ ਵਾਲਾ ਦੁਮਕਾ ਤੋਂ ਕਾਬੂ

By

Published : Feb 12, 2021, 8:00 PM IST

ਦੁਮਕਾ: ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਰਿਸ਼ਤੇਦਾਰ ਦੇ ਬੈਂਕ ਖਾਤੇ 'ਚੋਂ ਪੈਸੇ ਚੋਰੀ ਵਾਲੇ ਅੰਸ਼ੂ ਮੰਡਲ ਨਗਰ ਥਾਣਾ ਖੇਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਦੁਮਕਾ ਪੁਲਿਸ ਦੇ ਸਹਿਯੋਗ ਨਾਲ ਨਗਰ ਥਾਣਾ ਖੇਤਰ ਦੇ ਰਸਿਕਪੁਰ ਖੇਤਰ ਤੋਂ ਇੱਕ ਸਾਈਬਰ ਅਪਰਾਧੀ ਅੰਸ਼ੂ ਕੁਮਾਰ ਮੰਡਲ ਨੂੰ ਗ੍ਰਿਫਤਾਰ ਕੀਤਾ ਹੈ।

ਅੰਸ਼ੂ ਕੁਮਾਰ ਮੰਡਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਰਿਸ਼ਤੇਦਾਰ ਦੇ ਖਾਤੇ ਵਿੱਚੋਂ ਪੈਸੇ ਚੋਰੀ ਕੀਤੇ ਸਨ। ਜਾਂਚ ਵਿੱਚ ਪਤਾ ਲੱਗਿਆ ਕਿ ਸਾਈਬਰ ਅਪਰਾਧੀ ਦੀ ਲੋਕੇਸ਼ਨ ਦੁਮਕਾ ਹੈ।

ਕੈਪਟਨ ਦੇ ਰਿਸ਼ਤੇਦਾਰ ਦੇ ਖਾਤੇ 'ਚੋਂ ਪੈਸੇ ਚੋਰੀ ਕਰਨ ਵਾਲਾ ਦੁਮਕਾ ਤੋਂ ਕਾਬੂ

ਐਸਪੀ ਅੰਬਰ ਲਕੜਾ ਨੇ ਦਿੱਤੀ ਜਾਣਕਾਰੀ

ਦੁਮਕਾ ਦੇ ਐਸਪੀ ਅੰਬਰ ਲਕੜਾ ਨੇ ਦੱਸਿਆ ਕਿ ਸਾਈਬਰ ਅਪਰਾਧੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਬੈਂਕ ਖਾਤੇ ਵਿੱਚੋਂ ਪੈਸੇ ਚੋਰੀ ਕੀਤੇ ਸਨ। ਇਸ ਸਬੰਧ ਵਿੱਚ ਇੱਕ ਮੋਬਾਈਲ ਨੰਬਰ ਲੱਭਿਆ ਗਿਆ ਸੀ। ਉਸ ਮੋਬਾਈਲ ਦੇ ਅਧਾਰ 'ਤੇ ਪਤਾ ਲੱਗਿਆ ਕਿ ਉਕਤ ਮੁਲਜ਼ਮ ਦੁਮਕਾ ਵਿੱਚ ਹੈ।

ਪੰਜਾਬ ਪੁਲਿਸ ਇਥੇ ਪਹੁੰਚੀ ਅਤੇ ਸਾਡੇ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਉਸ ਕੋਲੋਂ ਪੰਜਾਹ ਹਜ਼ਾਰ ਰੁਪਏ ਵੀ ਬਰਾਮਦ ਹੋਏ। ਹਾਲਾਂਕਿ, ਐਸਪੀ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿੰਨੇ ਰੁਪਏ ਉਡਾਏ ਗਏ ਸਨ।

ਗ੍ਰਿਫ਼ਤਾਰ ਵਿਅਕਤੀ ਅੰਸ਼ੂ ਕੁਮਾਰ ਮੰਡਲ ਮੂਲ ਰੂਪ ਵਿੱਚ ਦੇਵਘਰ ਦੇ ਪਲੋਜੌਰੀ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਦੁਮਕਾ ਦੇ ਰਸਿਕਪੁਰ ਇਲਾਕੇ ਵਿੱਚ ਰਹਿੰਦਾ ਸੀ। ਇਸ ਮਾਮਲੇ ਵਿੱਚ ਉਸ ਦਾ ਇੱਕ ਸਾਥੀ ਵੀ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਪੁਲਿਸ ਆਪਣੇ ਨਾਲ ਲੈ ਜਾ ਰਹੀ ਹੈ।

ABOUT THE AUTHOR

...view details