ਲਖਨਊਮਸ਼ਹੂਰ ਡਾਂਸਰ ਸਪਨਾ ਚੌਧਰੀ (Famous dancer Sapna Chaudhary) ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਨਾਰਾਜ਼ ਲਖਨਊ ਏਸੀਜੇਐਮ ਨੇ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ (Arrest warrant against Sapna Chaudhary) ਜਾਰੀ ਕੀਤਾ ਹੈ। ਰਾਜਧਾਨੀ ਲਖਨਊ 'ਚ ਇਕ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ 4 ਸਾਲ ਪੁਰਾਣੇ ਮਾਮਲੇ 'ਚ ਸਪਨਾ ਚੌਧਰੀ 'ਤੇ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ।
ਇਸ ਮਾਮਲੇ 'ਚ ਸੁਣਵਾਈ ਦੌਰਾਨ ਸਪਨਾ ਚੌਧਰੀ ( Sapna Chaudhary) ਨੇ 10 ਮਈ ਨੂੰ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਅੰਤਰਿਮ ਜ਼ਮਾਨਤ ਲੈ ਲਈ ਸੀ। 8 ਜੂਨ ਨੂੰ ਸਪਨਾ ਦੀ ਨਿਯਮਤ ਜ਼ਮਾਨਤ ਵੀ ਸ਼ਰਤ ਦੇ ਨਾਲ ਮਨਜ਼ੂਰ ਕਰ ਲਈ ਗਈ ਸੀ ਪਰ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ ਅਤੇ ਸਪਨਾ ਅਦਾਲਤ 'ਚ ਮੌਜੂਦ ਨਹੀਂ ਰਹੀ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ (Chief Judicial Magistrate Shantanu) ਤਿਆਗੀ ਨੇ ਸੁਣਵਾਈ ਦੀ ਅਗਲੀ ਤਰੀਕ 30 ਅਗਸਤ ਤੈਅ ਕੀਤੀ ਹੈ।