ਨਵੀਂ ਦਿੱਲੀ: ਅਰਨਬ ਗੋਸਵਾਮੀ ਦੀ ਜ਼ਮਾਨਤ ਪਟੀਸ਼ਨ ਉੱਤੇ ਸਿਖਰਲੀ ਅਦਾਲਤ ਵਿੱਚ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਸੈਸ਼ਨ ਕੋਰਟ ਨੇ ਖੁਦਕੁਸ਼ੀ ਦੇ ਲਈ ਉਕਸਾਉਣ ਦੇ ਮਾਮਲੇ ਵਿੱਚ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ ਕਰ ਲਿਆ। ਇਸ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਤਿੰਨਾਂ ਦੀ ਜ਼ਮਾਨਤ ਉੱਤੇ ਸਬੰਧਿਤ ਮਹਾਰਾਸ਼ਟਰ ਪੁਲਿਸ ਦੀ ਪਟੀਸ਼ਨ ਉੱਤੇ ਅਲੀਬਾਗ ਦੇ ਕੋਰਟ ਨੇ ਮੰਗਲਵਾਰ ਨੂੰ ਫੈਸਲਾ ਸੁਰੱਖਿਅਤ ਕਰ ਲਿਆ।
ਪੁਲਿਸ ਨੇ ਮੁਲਜ਼ਮਾਂ ਦੀ ਹਿਰਾਸਤ ਨਾ ਦੇਣ ਨਾਲ ਜੁੜੇ ਮੈਜਿਸਟ੍ਰੇਟ ਦੇ ਆਦੇਸ਼ ਨੂੰ ਅਲੀਗੜ੍ਹ ਦੇ ਸੈਸ਼ਨ ਕੋਰਟ ਵਿੱਚ ਚਣੌਤੀ ਦਿੱਤੀ ਹੈ। ਮੰਗਲਵਾਰ ਨੂੰ ਪਟੀਸ਼ਨ ਉੱਤੇ ਵਿਚਾਰ ਦੌਰਾਨ ਅਲੀਗੜ੍ਹ ਦੇ ਵਧੀਕ ਸੈਸ਼ਨ ਜੱਜ ਆਰ ਜੀ ਮਲਾਸ਼ੈਟੀ ਨੇ ਕਿਹਾ ਕਿ ਅਦਾਲਤ ਸਥਾਨਕ ਪੁਲਿਸ ਵੱਲੋਂ ਦਾਇਰ ਪਟੀਸ਼ਨ ਦੀ ਸਮੀਖਿਆ ਉੱਤੇ 12 ਨਵੰਬਰ ਨੂੰ ਫੈਸਲਾ ਸੁਣਾਏਗੀ।