ਨਵੀਂ ਦਿੱਲੀ/ਪੰਜਾਬ: ਮਾਨਸਾ ਦੇ ਪਿੰਡ ਕੋਟਲੀ ਦੇ 19 ਸਾਲ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਭਰਤੀ ਅਗਨੀਵੀਰ ਵਿੱਚ ਹੋਈ। ਉਸ ਦੀ ਪੋਸਟਿੰਗ ਪੁੰਛ ਜ਼ਿਲ੍ਹੇ ਦੇ ਮੇਂਢਰ ਉਪਮੰਡਲ ਦੇ ਮਨਕੋਟ ਇਲਾਕੇ ਵਿੱਚ LoC ਨੇੜੇ ਸੀ। ਡਿਊਟੀ ਦੌਰਾਨ ਉਸ ਦੇ ਮੱਥੇ ਉੱਤੇ ਗੋਲੀ ਲੱਗ। ਅੰਮ੍ਰਿਤਪਾਲ ਨੂੰ ਗੋਲੀ ਲੱਗਣ ਤੋਂ 2 ਦਿਨ ਪਹਿਲਾਂ ਫੌਜ ਨੇ 2 ਅੱਤਵਾਦੀਆਂ ਨੂੰ ਮਾਰਿਆ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਅੰਮ੍ਰਿਤਪਾਲ ਨੂੰ ਅੱਤਵਾਦੀਆਂ ਦੀ ਗੋਲੀ ਲੱਗੀ ਹੈ। ਇਸ ਵਿਚਾਲੇ ਹੁਣ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਹੈ।
ਫੌਜ ਦੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲ ਐਕਸ ਉੱਤੇ ਪੋਸਟ ਕੀਤੀ ਗਈ। ਇਸ ਵਿੱਟ ਲਿਖਿਆ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਸੰਤਰੀ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ। ਅੰਮ੍ਰਿਤਪਾਲ ਦੇ ਅੰਤਿਮ ਸਸਕਾਰ ਮੌਕੇ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ, ਕਿਉਂਕਿ ਖੁਦ ਨੂੰ ਪਹੁੰਚਾਈ ਸੱਟ ਨਾਲ ਹੋਣ ਵਾਲੀ ਮੌਤ ਉੱਤੇ ਇਹ ਸਨਮਾਨ ਨਹੀਂ ਦਿੱਤਾ। - ਫੌਜ ਵਲੋਂ ਬਿਆਨ
- ਅੰਮ੍ਰਿਤਪਾਲ ਸਿੰਘ ਦੀ ਮੌਤ ਨਾਲ ਜੁੜੇ ਫੈਕਟਸ ਨੂੰ ਲੈ ਕੇ ਗ਼ਲਤਫਹਿਮੀਆਂ ਅਤੇ ਗ਼ਲਤ ਬਿਆਨਬਾਜ਼ੀ ਹੋਈ।
- ਫੌਜ ਅਪਣੇ ਜਵਾਨਾਂ ਵਿੱਚ ਇਸ ਆਧਾਰ ਉੱਤੇ ਭੇਦਭਾਵ ਨਹੀਂ ਕਰਦੀ ਕਿ ਉਹ ਅਗਨੀਪੱਥ ਯੋਜਨਾ ਤੋਂ ਪਹਿਲਾਂ ਜਾਂ ਬਾਅਦ ਵਿੱਚ ਸ਼ਾਮਲ ਹੋਏ।
- ਇਹ ਪਰਿਵਾਰ ਅਤੇ ਭਾਰਤੀ ਫੌਜ ਲਈ ਵੱਡਾ ਨੁਕਸਾਨ ਹੈ ਕਿ ਇੱਕ ਅਗਨੀਵੀਰ ਨੇ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।