ਨਵੀਂ ਦਿੱਲੀ: ਭਾਰਤੀ ਸੈਨਾ ਵਿਸ਼ੇਸ਼ ਬਲਾਂ ਦੇ ਵਿਸ਼ੇਸ਼ ਆਪਰੇਸ਼ਨਾਂ ਨੂੰ ਅੰਜਾਮ ਦੇਣ ਲਈ 750 ਡਰੋਨ ਦੀ ਖਰੀਦ ਕਰੇਗੀ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫੌਜ ਨੇ ਕਿਹਾ ਕਿ ਭਾਰਤ ਸਰਕਾਰ ਨੇ ਐਮਰਜੈਂਸੀ ਖਰੀਦ ਲਈ ਫੌਜ ਨੂੰ ਕੁਝ ਸ਼ਕਤੀਆਂ ਦਿੱਤੀਆਂ ਹਨ। ਜਿਸ ਦਾ ਇਸਤੇਮਾਲ ਕਰਦੇ ਹੋਏ 750 ਡਰੋਨ ਖਰੀਦਣ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਆਪਣੀਆਂ ਲੋੜਾਂ ਬਾਰੇ ਦੱਸਦਿਆਂ ਭਾਰਤੀ ਫੌਜ ਨੇ ਕਿਹਾ ਕਿ ਪੈਰਾਸ਼ੂਟ (ਸਪੈਸ਼ਲ ਫੋਰਸਿਜ਼) ਬਟਾਲੀਅਨਾਂ ਲਈ ਦੁਸ਼ਮਣ ਦੇ ਇਲਾਕੇ ਵਿੱਚ ਜਾ ਕੇ ਵਿਸ਼ੇਸ਼ ਮਿਸ਼ਨਾਂ ਨੂੰ ਅੰਜਾਮ ਦੇਣਾ ਲਾਜ਼ਮੀ ਹੈ। ਜਿਸ ਲਈ ਸਪੈਸ਼ਲ ਫੋਰਸਾਂ ਨੂੰ ਅਤਿਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਉੱਤਰੀ ਸਰਹੱਦਾਂ ਦੇ ਨਾਲ ਮੌਜੂਦਾ ਅਸਥਿਰ ਸਥਿਤੀ ਸੰਚਾਲਨ ਉਪਕਰਣਾਂ ਦੀ ਜਲਦੀ ਖਰੀਦ ਦੀ ਜ਼ਰੂਰਤ ਨੂੰ ਹੋਰ ਵਧਾ ਦਿੰਦੀ ਹੈ। ਆਰਪੀਏਵੀ ਇੱਕ ਸ਼ਕਤੀਸ਼ਾਲੀ ਸਥਿਤੀ ਸਬੰਧੀ ਜਾਗਰੂਕਤਾ ਟੂਲ ਹੈ ਜੋ ਟੀਚੇ ਵਾਲੇ ਖੇਤਰ ਨੂੰ ਸਕੈਨ ਕਰਨ ਦੀ ਸਮਰੱਥਾ ਦੇ ਨਾਲ-ਨਾਲ ਦਿਨ ਅਤੇ ਰਾਤ ਦੀ ਨਿਗਰਾਨੀ ਪ੍ਰਦਾਨ ਕਰਦਾ ਹੈ। ਫੌਜ ਚਾਹੁੰਦੀ ਹੈ ਕਿ ਇਹ ਆਰਪੀਏਵੀ ਖਾਸ ਮਿਸ਼ਨਾਂ ਨੂੰ ਪੂਰਾ ਕਰਨ ਲਈ ਟੀਚੇ ਦਾ ਇੱਕ ਪ੍ਰੋਸੈਸਡ 3ਡੀ ਸਕੈਨ ਤਸਵੀਰ ਪ੍ਰਦਾਨ ਕਰੇ।