ਪੰਜਾਬ

punjab

By

Published : May 22, 2021, 11:31 AM IST

ETV Bharat / bharat

ਲੋਕਾਂ ਨੂੰ ਵੈਕਸੀਨ ਲਈ ਜਾਗੂਰਕ ਕਰਨ ਵਾਲੀ 120 ਸਾਲਾ ਬਜ਼ੁਰਗ ਔਰਤ ਨੂੰ ਫੌਜ ਨੇ ਕੀਤਾ ਸਨਮਾਨਿਤ

ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਨੇ ਜੰਮੂ ਅਤੇ ਕਸ਼ਮੀਰ ਦੇ ਉਧਮਪੁਰ ਦੀ ਤਹਿਸੀਲ ਡੁਡੁ ਵਿੱਚ ਪਿੰਡ ਗਰ ਕਟਿਆਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੋਵਿਡ -19 ਟੀਕਾਕਰਨ ਮੁਹਿੰਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਦੀ 120 ਸਾਲਾ ਢੋਲੀ ਦੇਵੀ ਨੂੰ ਸਨਮਾਨਿਤ ਕੀਤਾ।

ਫ਼ੋਟੋ
ਫ਼ੋਟੋ

ਸ੍ਰੀਨਗਰ: ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਨੇ ਜੰਮੂ ਅਤੇ ਕਸ਼ਮੀਰ ਦੇ ਉਧਮਪੁਰ ਦੀ ਤਹਿਸੀਲ ਡੁਡੁ ਵਿੱਚ ਪਿੰਡ ਗਰ ਕਟਿਆਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੋਵਿਡ -19 ਟੀਕਾਕਰਨ ਮੁਹਿੰਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਦੀ 120 ਸਾਲਾ ਢੋਲੀ ਦੇਵੀ ਨੂੰ ਸਨਮਾਨਿਤ ਕੀਤਾ।

ਇਸ ਦੌਰਾਨ ਲੈਫਟੀਨੈਂਟ ਜਨਰਲ ਜੋਸ਼ੀ ਨੇ ਕਿਹਾ ਕਿ ਢੋਲੀ ਦੇਵੀ ਇਸ ਉਮਰ ਵਿੱਚ ਚੰਗੀ ਸਿਹਤ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਤਾਵਰਣ ਵਿੱਚ ਇਕ ਪਾਸੇ ਜਿੱਥੇ ਸ਼ਹਿਰੀ ਖੇਤਰ ਦੇ ਪੜ੍ਹੇ-ਲਿਖੇ ਲੋਕ ਵੀ ਅਕਸਰ ਕੋਵਿਡ ਟੀਕਾਕਰਨ ਤੋਂ ਝਿਜਕਦੇ ਸਨ, ਉਥੇ ਇਕ 120 ਸਾਲਾ ਬਜ਼ੁਰਗ ਔਰਤ ਨੇ 17 ਮਈ ਨੂੰ ਸਥਾਨਕ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਲਈ ਟੀਕਾਕਰਨ ਮੁਹਿੰਮ ਦੀ ਅਗਵਾਈ ਕੀਤੀ। ਇਹੀ ਕਾਰਨ ਹੈ ਕਿ ਪੂਰਾ ਪਿੰਡ ਟੀਕਾ ਲਗਵਾਉਣ ਲਈ ਅੱਗੇ ਆਇਆ ਸੀ।

ਵੇਖੋ ਵੀਡੀਓ

ਇਹ ਵੀ ਪੜ੍ਹੋ:ਰਾਮ ਰਹੀਮ ਦੀ ਪੈਰੋਲ ਰੱਦ, 12 ਘੰਟੇ ਬਾਅਦ ਹੀ ਜੇਲ੍ਹ ‘ਚ ਵਾਪਸੀ

ਲੈਫਟੀਨੈਂਟ ਜਨਰਲ ਨੇ ਪਿੰਡ ਦੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਲੋਕਾਂ ਦੀ ਨਿਰਸਵਾਰਥ ਸੇਵਾ ਅਤੇ ਜੰਮੂ-ਕਸ਼ਮੀਰ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਦਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਭਾਰਤੀ ਫੌਜ ਟੀਕਾਕਰਨ ਅਭਿਆਨ ਕੋਵਿਡ-19 ਨੂੰ ਲੜਨ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ।

ABOUT THE AUTHOR

...view details