ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਸੁਰੱਖਿਆ ਬਲਾਂ ਦਾ ਇੱਕ ਵਾਹਨ ਹਾਦਸਾਗ੍ਰਸਤ (Army vehicle met with an Accident) ਹੋ ਗਿਆ। ਗੱਡੀ ਪਲਟਣ ਨਾਲ ITBP ਦੇ ਸੱਤ ਜਵਾਨ ਮਾਰੇ ਗਏ। ਜਦੋਂ ਕਿ ਕਈ ਜਵਾਨ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਏਅਰਲਿਫਟ ਕਰਕੇ ਸ਼੍ਰੀਨਗਰ ਦੇ ਆਰਮੀ ਹਸਪਤਾਲ ਭੇਜ ਦਿੱਤਾ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਆਈਟੀਬੀਪੀ ਜਵਾਨਾਂ ਨੂੰ ਲੈ ਕੇ ਬੱਸ ਚੰਦਨਵਾੜੀ ਤੋਂ ਪਹਿਲਗਾਮ ਜਾ ਰਹੀ ਸੀ। ਫਿਰ ਬਰੇਕ ਫੇਲ ਹੋਣ ਕਾਰਨ ਬੱਸ ਖਾਈ ਵਿੱਚ ਜਾ ਡਿੱਗੀ। ਇਸ ਬੱਸ ਵਿੱਚ 39 ਸਿਪਾਹੀ ਸਵਾਰ ਸਨ। ਇਨ੍ਹਾਂ 'ਚੋਂ 37 ਜਵਾਨ ਆਈਟੀਬੀਪੀ ਦੇ ਸਨ, ਜਦਕਿ 2 ਜੰਮੂ-ਕਸ਼ਮੀਰ ਪੁਲਿਸ ਦੇ ਸਨ।
ਮਾਰੇ ਗਏ ਜਵਾਨਾਂ ਦੀ ਪਛਾਣ ਹੋਈ
ਆਈਟੀਬੀਪੀ ਦੇ ਡੀਜੀ ਐਸਐਲ ਥੋਸੇਨ ਨੇ ਕਿਹਾ ਕਿ ਹਾਦਸੇ ਵਿੱਚ ਸਾਡੇ ਸੱਤ ਜਵਾਨਾਂ ਦੀ ਜਾਨ ਚਲੀ ਗਈ ਹੈ। ਅੱਠ ਗੰਭੀਰ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਸ੍ਰੀਨਗਰ ਲਿਜਾਇਆ ਗਿਆ ਹੈ, ਬਾਕੀਆਂ ਦਾ ਇਲਾਜ ਅਨੰਤਨਾਗ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅਨੰਤਨਾਗ ਦੇ ਡੀਆਈਜੀ ਰਣਬੀਰ ਸਿੰਘ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਸੈਨਿਕਾਂ ਨੂੰ ਸ਼੍ਰੀਨਗਰ ਦੇ 92 ਬੇਸ ਹਸਪਤਾਲ ਲਿਜਾਇਆ ਗਿਆ, ਅਨੰਤਨਾਗ ਹਸਪਤਾਲ 'ਚ ਭਰਤੀ ਬਾਕੀ ਜਵਾਨਾਂ ਦੀ ਹਾਲਤ ਸਥਿਰ ਹੈ।
ਪਹਿਲਗਾਮ ਵਿੱਚ ਜਵਾਨਾਂ ਦਾ ਵਾਹਨ ਹਾਦਸਾਗ੍ਰਸਤ
ਚੰਦਨਵਾੜੀ ਪਹਿਲਗਾਮ ਤੋਂ 16 ਕਿਲੋਮੀਟਰ ਦੂਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਵੀ ਆਪਣੀ ਡਿਊਟੀ ਕਰਕੇ ਵਾਪਸ ਪਰਤ ਰਹੇ ਸਨ। ਫਿਰ ਬਰੇਕ ਫੇਲ ਹੋਣ ਕਾਰਨ ਬੱਸ ਖਾਈ ਵਿੱਚ ਜਾ ਡਿੱਗੀ। ਬੱਸ ਕਾਫੀ ਹੇਠਾਂ ਨਦੀ ਦੇ ਕੰਢੇ ਖਾਈ ਵਿੱਚ ਜਾ ਡਿੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ। ਅਮਰਨਾਥ ਯਾਤਰਾ ਲਈ ਇਲਾਕੇ 'ਚ ਫੌਜੀ ਤਾਇਨਾਤ ਕੀਤੇ ਗਏ ਸਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਨੇ ਦੱਸਿਆ ਕਿ 39 ਕਰਮਚਾਰੀਆਂ (ਆਈਟੀਬੀਪੀ ਦੇ 37 ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ 2) ਨੂੰ ਲੈ ਕੇ ਜਾ ਰਹੀ ਇੱਕ ਸਿਵਲ ਬੱਸ ਸੜਕ ਦੇ ਬ੍ਰੇਕ ਫੇਲ ਹੋਣ ਤੋਂ ਬਾਅਦ ਨਦੀ ਦੇ ਕੰਢੇ 'ਤੇ ਡਿੱਗ ਗਈ। ਸਿਪਾਹੀ ਚੰਦਨਵਾੜੀ ਤੋਂ ਪਹਿਲਗਾਮ ਵੱਲ ਜਾ ਰਹੇ ਸਨ।ਦੱਸ ਦਈਏ ਕਿ ਜਵਾਨ ਆਪਣੀ ਡਿਊਟੀ ਉੱਤੇ ਜਾ ਰਹੇ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਾਸ਼ਟਰਪਤੀ, ਉਪ ਰਾਸ਼ਟਰਪਤੀ ਨੇ ਜਵਾਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅਨੰਤਨਾਗ 'ਚ ਬੱਸ ਹਾਦਸੇ 'ਚ ਸੁਰੱਖਿਆ ਕਰਮਚਾਰੀਆਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਰਾਸ਼ਟਰਪਤੀ ਭਵਨ ਨੇ ਮੁਰਮੂ ਦੇ ਹਵਾਲੇ ਨਾਲ ਕਿਹਾ, “ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਹੋਏ ਮੰਦਭਾਗੇ ਹਾਦਸੇ ਵਿੱਚ ਆਈਟੀਬੀਪੀ ਦੇ ਜਵਾਨਾਂ ਦੀ ਮੌਤ ਤੋਂ ਮੈਂ ਦੁਖੀ ਹਾਂ। ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ। ਉਨ੍ਹਾਂ ਕਿਹਾ, "ਮੈਂ ਇਸ ਹਾਦਸੇ 'ਚ ਜ਼ਖਮੀ ਹੋਏ ਜਵਾਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।' ਮੇਰੀ ਹਮਦਰਦੀ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।"