ਪੰਜਾਬ

punjab

ETV Bharat / bharat

ਪੀਓਕੇ ਵੱਲੋਂ ਆ ਰਹੀਆਂ ਦੋ ਕੁੜੀਆਂ ਨੂੰ ਫ਼ੌਜ ਨੇ ਲਿਆ ਹਿਰਾਸਤ 'ਚ - two girls from pok crossed

ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀਆਂ ਦੋ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਕਿ ਗਲਤੀ ਨਾਲ ਭਾਰਤੀ ਸਰਹੱਦ 'ਤੇ ਪਹੁੰਚ ਗਈਆਂ ਸਨ।

ਪੁੰਛ ਸੈਕਟਰ
ਪੁੰਛ ਸੈਕਟਰ

By

Published : Dec 6, 2020, 3:22 PM IST

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ, ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀਆਂ ਦੋ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਕਿ ਗਲਤੀ ਨਾਲ ਭਾਰਤੀ ਸਰਹੱਦ 'ਤੇ ਪਹੁੰਚ ਗਈਆਂ ਸਨ।

ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਗਲਤੀ ਨਾਲ ਭਾਰਤੀ ਸਰਹੱਦ 'ਤੇ ਆਈਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀਆਂ ਦੋ ਕੁੜੀਆਂ ਨੂੰ ਫੜਿਆ ਗਿਆ ਹੈ। ਇਨ੍ਹਾਂ ਕੁੜੀਆਂ ਦੇ ਨਾਂਅ ਲਾਈਬਾ ਜਬੈਰ (17) ਅਤੇ ਸਨਾ ਜਬੈਰ (13) ਹਨ। ਦੋਵੇਂ ਪੀਓਕੇ ਦੀ ਫਾਵਾਰਡ ਕਹੁਤਾ ਤਹਿਸੀਲ ਦੇ ਅੱਬਾਸਪੁਰ ਪਿੰਡ ਦੀਆਂ ਵਸਨੀਕ ਹਨ।

ਜੰਮੂ ਵਿੱਚ ਰੱਖਿਆ ਬੁਲਾਰੇ ਨੇ ਦੱਸਿਆ ਕਿ ਦੋਵੇਂ ਕੁੜੀਆਂ ਅੱਜ ਕੰਟਰੋਲ ਰੇਖਾ ਪਾਰ ਕਰਕੇ ਭਾਰਤੀ ਵੱਲ ਆ ਗਈਆਂ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੰਟਰੋਲ ਰੇਖਾ 'ਤੇ ਤੈਨਾਤ ਸੁਰੱਖਿਆ ਬਲਾਂ ਨੇ ਫੜ ਲਿਆ। ਸੁਰੱਖਿਆ ਬਲਾਂ ਨੇ ਕੁੜੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਲਈ ਪੂਰੀ ਤਰ੍ਹਾਂ ਸੰਜਮ ਦੀ ਵਰਤੋਂ ਕੀਤੀ। ਦੋਵਾਂ ਨੂੰ ਜਲਦੀ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details