ਬੈਂਗਲੁਰੂ:ਦਿੱਲੀ ਵਿੱਚ ਹੋਣ ਵਾਲੀ ਸੈਨਾ ਦਿਵਸ ਪਰੇਡ ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ਦੇ ਬਾਹਰ ਆਯੋਜਿਤ ਹੋਈ। ਦੱਸ ਦਈਏ ਕਿ ਐਮਈਜੀ ਐਂਡ ਸੈਂਟਰ, ਬੈਂਗਲੁਰੂ ਦੇ ਪਰੇਡ ਗਰਾਊਂਡ ਵਿੱਚ ਸੈਨਾ ਦਿਵਸ ਦਾ ਆਯੋਜਨ ਕੀਤਾ। ਇਹ 75ਵਾਂ ਸੈਨਾ ਦਿਵਸ 1949 ਵਿੱਚ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਇਹ ਪ੍ਰੋਗਰਾਮ ਦਿੱਲੀ ਤੋਂ ਬਾਹਰ ਆਯੋਜਿਤ ਕੀਤਾ ਗਿਆ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਬਹਾਦਰੀ ਪੁਰਸਕਾਰ ਦਿੱਤੇ।
ਇਸ ਮੌਕੇ 'ਤੇ ਬੈਂਗਲੁਰੂ 'ਚ ਸੈਨਾ ਮੁਖੀ ਜਨਰਲ ਐਮ ਪਾਂਡੇ ਨੇ ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਬਾਹਰ ਸੈਨਾ ਦਿਵਸ ਪਰੇਡ ਅਤੇ ਇਸ ਨਾਲ ਸਬੰਧਤ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਨਾਲ ਫੌਜ ਨੂੰ ਲੋਕਾਂ ਨਾਲ ਜੁੜਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਮੈਨੂੰ ਯਕੀਨ ਹੈ ਕਿ ਇਸ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਣਗੇ।
ਇਸ ਦੌਰਾਨ ਹੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਪੱਛਮੀ ਸਰਹੱਦੀ ਖੇਤਰਾਂ ਵਿੱਚ ਕੰਟਰੋਲ ਰੇਖਾ ਦੇ ਨਾਲ ਜੰਗਬੰਦੀ ਬਰਕਰਾਰ ਹੈ। ਜੰਗਬੰਦੀ ਦੀ ਉਲੰਘਣਾ ਵਿੱਚ ਵੀ ਕਮੀ ਆਈ ਹੈ, ਪਰ ਸਰਹੱਦ ਪਾਰ ਅੱਤਵਾਦੀ ਢਾਂਚਾ ਅਜੇ ਵੀ ਬਰਕਰਾਰ ਹੈ। ਜੰਮੂ ਅਤੇ ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਜਾਰੀ ਹੈ, ਇਸ ਨੂੰ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਤਮ ਨਿਰਭਰਤਾ ਦੇ ਨਾਲ ਆਧੁਨਿਕਤਾ ਸਾਡਾ ਮੰਤਰ ਹੋਵੇਗਾ। ਉਨ੍ਹਾਂ ਕਿਹਾ ਭਾਰਤੀ ਰੱਖਿਆ ਉਦਯੋਗ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਸੀਂ ਭਾਰਤ ਦੇ ਬਣੇ ਹਥਿਆਰਾਂ, ਸਾਜ਼ੋ-ਸਾਮਾਨ ਵਿੱਚ ਵਿਸ਼ਵਾਸ ਰੱਖਦੇ ਹਾਂ।
ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕਮਿਊਨੀਕੇਸ਼ਨ, ਮਾਨਵ ਰਹਿਤ ਪ੍ਰਣਾਲੀਆਂ, ਨਿਰਦੇਸ਼ਿਤ ਊਰਜਾ ਹਥਿਆਰਾਂ ਵਰਗੀ ਵਿਸ਼ੇਸ਼ ਤਕਨੀਕ ਦਾ ਸਵਦੇਸ਼ੀਕਰਨ ਹੋ ਰਿਹਾ ਹੈ। ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਦੀ ਸ਼ੁਰੂਆਤ ਨਾਲ ਇੱਕ ਇਤਿਹਾਸਕ ਅਤੇ ਪ੍ਰਗਤੀਸ਼ੀਲ ਕਦਮ ਚੁੱਕਿਆ ਗਿਆ ਹੈ, ਅਸੀਂ ਭਰਤੀ ਪ੍ਰਕਿਰਿਆ ਨੂੰ ਸਵੈਚਲਿਤ ਕੀਤਾ ਹੈ। ਸਾਨੂੰ ਦੇਸ਼ ਦੇ ਨੌਜਵਾਨਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ, ਪੁਰਸ਼ ਅਗਨੀਵੀਰ ਦੇ ਪਹਿਲੇ ਬੈਚ ਦੀ ਸਿਖਲਾਈ ਸ਼ੁਰੂ ਹੋ ਗਈ ਹੈ। ਅਗਨੀਵੀਰਾਂ ਦੀ ਹੋਰ ਚੋਣ ਲਈ ਇੱਕ ਮਜ਼ਬੂਤ ਪ੍ਰਕਿਰਿਆ ਤਿਆਰ ਕੀਤੀ ਗਈ ਹੈ।