ਨਵੀਂ ਦਿੱਲੀ: 15 ਜਨਵਰੀ ਯਾਨੀ ਕਿ ਅੱਜ ਫ਼ੌਜ ਅਪਣਾ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਆਰਮੀ ਡੇ ਦੀਆਂ ਵਧਾਈਆਂ ਦਿੱਤੀਆਂ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਵਧਾਈ
ਆਰਮੀ ਦਿਵਸ ਦੀ ਵਧਾਈ ਦਿੰਦੇ ਹੋਏ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਿਖਿਆ, 'ਆਰਮੀ ਡੇਅ 'ਤੇ ਭਾਰਤੀ ਫੌਜ ਦੇ ਬਹਾਦਰ ਆਦਮੀਆਂ ਅਤੇ ਔਰਤਾਂ ਨੂੰ ਵਧਾਈ। ਅਸੀਂ ਉਨ੍ਹਾਂ ਬਹਾਦਰ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਸੇਵਾ ਵਿੱਚ ਸਰਵ-ਉੱਚ ਕੁਰਬਾਨੀ ਦਿੱਤੀ ਹੈ। ਭਾਰਤ ਦਲੇਰ ਅਤੇ ਪ੍ਰਤੀਬੱਧ ਸਿਪਾਹੀਆਂ, ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਮੇਸ਼ਾਂ ਧੰਨਵਾਦੀ ਰਹੇਗਾ।'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੌਜੀਆਂ ਨੂੰ ਕੀਤਾ ਨਮਨ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫੌਜ ਨੂੰ ਨਮਨ ਕੀਤਾ। ਉਨ੍ਹਾ ਨੇ ਲਿਖਿਆ, 'ਮਾਂ ਭਾਰਤੀ ਦੀ ਰੱਖਿਆ ਲਈ ਹਰ ਪਲ ਮੁਸਤੈਦ ਦੇਸ਼ ਦੇ ਸ਼ਕਤੀਸ਼ਾਲੀ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫੌਜੀ ਦਿਵਸ ਦੀਆਂ ਵਧਾਈਆਂ। ਸਾਡੀ ਫੌਜ ਮਜ਼ਬੂਤ, ਦਲੇਰ ਅਤੇ ਦ੍ਰਿੜ ਹੈ, ਜਿਸ ਨੇ ਹਮੇਸ਼ਾਂ ਮਾਣ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਭਾਰਤੀ ਫੌਜ ਨੂੰ ਸਲਾਮ ਕਰਦਾ ਹਾਂ।'
ਕੈਪਟਨ ਅਮਰਿੰਦਰ ਨੇ ਦਿੱਤੀ ਵਧਾਈ
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਲਿੱਖਿਆ, " ਅਰਮੀ ਡੇਅ 'ਤੇ, ਮੈਂ ਭਾਰਤੀ ਫੌਜ ਵਿਚਲੇ ਹਰ ਸ਼ਖਸੀਅਤ ਦੇ ਅਟੱਲ ਹਿੰਮਤ ਅਤੇ ਬਹਾਦਰੀ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਸਰਹੱਦਾਂ ਦੀ ਰਾਖੀ ਕਰਦੇ ਹਨ ਅਤੇ ਦਿਨ-ਰਾਤ ਦੁਰਗਮ ਖੇਤਰ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਸਾਡੀ ਰੱਖਿਆ ਕਰਦੇ ਹਨ। ਰਾਸ਼ਟਰ ਦੀ ਰਾਖੀ ਲਈ ਅਤੇ ਕਿਸੇ ਵੀ ਸੰਕਟ ਦੇ ਸਮੇਂ ਦਿੱਤੀ ਗਈ ਸੇਵਾ ਲਈ ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਮਾਨ ਹੈ।"
ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਸਾਰੇ ਫ਼ੌਜੀਆਂ, ਸਿਵਲੀਅਨ ਕਰਮਚਾਰੀਆਂ, ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 73ਵੇਂ ਆਰਮੀ ਦਿਵਸ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ।