ਕੋਹਿਮਾ: ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਤਿੰਨ ਦਿਨਾਂ ਨਾਗਾਲੈਂਡ ਦੀ ਯਾਤਰਾ 'ਤੇ ਹਨ। ਨਰਵਾਣੇ ਨੇ ਉੱਤਰ-ਪੂਰਬੀ ਖੇਤਰ ਵਿੱਚ ਜ਼ਮੀਨੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਨਾਗਾਲੈਂਡ ਅਤੇ ਮਨੀਪੁਰ ਵਿਚ ਵੱਖ-ਵੱਖ ਫੌਜੀ ਅਤੇ ਅਸਾਮ ਰਾਈਫਲਜ਼ ਦੇ ਮੁੱਖ ਦਫਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਦੂਰ ਦੁਰਾਡੇ ਇਲਾਕਿਆਂ ਵਿੱਚ ਤਾਇਨਾਤ ਫੌਜੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ।
ਫੌਜ ਮੁਖੀ ਦਾ ਉੱਤਰ ਪੂਰਬ ਦੌਰਾ , ਰਿਹਾਇਸ਼ੀ ਸਹੂਲਤ ਦਾ ਕਰਨਗੇ ਉਦਘਾਟਨ - ਅਸਾਮ ਰਾਈਫਲਜ਼
ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਤਿੰਨ ਦਿਨਾਂ ਨਾਗਾਲੈਂਡ ਦੀ ਯਾਤਰਾ 'ਤੇ ਹਨ। ਨਰਵਨੇ ਨੇ ਉੱਤਰ-ਪੂਰਬੀ ਖੇਤਰ ਵਿੱਚ ਜ਼ਮੀਨੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਨਾਗਾਲੈਂਡ ਅਤੇ ਮਨੀਪੁਰ ਵਿਚ ਵੱਖ-ਵੱਖ ਫੌਜੀ ਅਤੇ ਅਸਾਮ ਰਾਈਫਲਜ਼ ਦੇ ਮੁੱਖ ਦਫਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਦੂਰ ਦੁਰਾਡੇ ਇਲਾਕਿਆਂ ਵਿੱਚ ਤਾਇਨਾਤ ਫੌਜੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ।
ਮੰਗਲਵਾਰ ਨੂੰ ਫੌਜ ਮੁਖੀ ਜਨਰਲ ਨਰਵਾਣੇ ਨੇ ਨਾਗਾਲੈਂਡ ਦੇ ਰਾਜਪਾਲ ਆਰਐਨ ਰਵੀ ਅਤੇ ਮੁੱਖ ਮੰਤਰੀ ਨੇਫੁਈ ਰੀਓ ਨਾਲ ਰਾਜ ਦੀ ਸੁਰੱਖਿਆ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਨੇ ਭਾਰਤ-ਮਿਆਂਮਾਰ ਸਰਹੱਦ ਦੇ ਨਾਲ ਰਾਜ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਰਾਜ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੌਜ ਅਤੇ ਅਸਾਮ ਰਾਈਫਲਜ਼ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।
ਬੁੱਧਵਾਰ ਨੂੰ ਜਨਰਲ ਨਰਵਾਣੇ ਕੋਹਿਮਾ ਅਨਾਥ ਆਸ਼ਰਮ ਵਿੱਚ ਇੱਕ ਨਵੀਂ ਰਿਹਾਇਸ਼ੀ ਸਹੂਲਤ ਦਾ ਉਦਘਾਟਨ ਕਰਨਗੇ, ਜੋ ਕਿ ਆਸਾਮ ਰਾਈਫਲਜ਼ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ, ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਦੇ ਅਵਸਰ ਪ੍ਰਦਾਨ ਕਰਨ ਵਿੱਚ ਭਾਰਤੀ ਫੌਜ ਦੇ ਯਤਨਾਂ ਦੇ ਹਿੱਸੇ ਵਜੋਂ ਕੰਮ ਕੀਤਾ ਜਾਵੇਗਾ।
ਦੱਸ ਦੇਈਏ ਕਿ ਚੀਫ ਆਫ਼ ਆਰਮੀ ਸਟਾਫ ਜਨਰਲ ਮਨੋਜ ਮੁਕੁੰਦ ਨਰਵਾਣੇ ਤਿੰਨ ਦਿਨਾਂ ਦਿਨੀਂ ਨਾਗਾਲੈਂਡ ਦੇ ਦੀਮਾਪੁਰ ਪਹੁੰਚੇ ਹਨ, ਉੱਤਰ ਪੂਰਬੀ ਖੇਤਰ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ।
ਇਸ ਦੌਰਾਨ ਲੈਫਟੀਨੈਂਟ ਜਨਰਲ ਅਨਿਲ ਚੌਹਾਨ, ਜਨਰਲ ਅਫਸਰ ਕਮਾਂਡਿੰਗ ਇਨ ਚੀਫ਼, ਲੈਫਟੀਨੈਂਟ ਜਨਰਲ ਆਰ ਪੀ ਕਾਲੀਤਾ ਨੇ ਉੱਤਰੀ ਸਰਹੱਦਾਂ ਦੇ ਨਾਲ-ਨਾਲ ਅਸਾਮ, ਨਾਗਾਲੈਂਡ, ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ। ਇਸੇ ਨਾਲ ਹੀ ਨਾਗਾ ਸ਼ਾਂਤੀ ਵਾਰਤਾ ਨਾਲ ਸਬੰਧਤ ਜਾਣਕਾਰੀ ਵੀ ਦਿੱਤੀ ਗਈ।