ਪੰਜਾਬ

punjab

ETV Bharat / bharat

ਪੂਰਬੀ ਲੱਦਾਖ ਵਿੱਚ ਤਣਾਅ ਨੂੰ ਖਤਮ ਕਰਨ ਦੀ ਉਮੀਦ ਵਿੱਚ ਫੌਜ ਦੇ ਮੁੱਖੀ

ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੋਵੇਂ ਦੇਸ਼ ਗੱਲਬਾਤ ਰਾਹੀਂ ਹੱਲ ਲੱਭਣ 'ਤੇ ਜ਼ੋਰ ਦੇ ਰਹੇ ਹਨ। ਸੈਨਾ ਦੇ ਮੁੱਖੀ ਜਨਰਲ ਐਮ ਐਮ ਨਰਵਨੇ ਨੇ ਕਿਹਾ ਹੈ ਕਿ ਅਸੀਂ ਪੂਰਬੀ ਲੱਦਾਖ ਵਿੱਚ ਤਣਾਅ ਘੱਟ ਕਰਨ ਦੀ ਉਮੀਦ ਕਰ ਰਹੇ ਹਾਂ।

ਪੂਰਬੀ ਲੱਦਾਖ ਵਿੱਚ ਤਣਾਅ ਨੂੰ ਖਤਮ ਕਰਨ ਦੀ ਉਮੀਦ ਵਿੱਚ ਫੌਜ ਦੇ ਮੁੱਖੀ
ਪੂਰਬੀ ਲੱਦਾਖ ਵਿੱਚ ਤਣਾਅ ਨੂੰ ਖਤਮ ਕਰਨ ਦੀ ਉਮੀਦ ਵਿੱਚ ਫੌਜ ਦੇ ਮੁੱਖੀ

By

Published : Nov 11, 2020, 10:41 AM IST

ਨਵੀਂ ਦਿੱਲੀ: ਆਰਮੀ ਚੀਫ ਜਨਰਲ ਐਮ ਐਮ ਨਰਵਨੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਫੌਜ ਅਤੇ ਚੀਨੀ ਫੌਜ ਪੂਰਬੀ ਲੱਦਾਖ ਦੇ ਵਿਵਾਦਿਤ ਇਲਾਕਿਆਂ ਤੋਂ ਫ਼ੌਜਾਂ ਵਾਪਸ ਲੈਣ ਅਤੇ ਤਣਾਅ ਨੂੰ ਘਟਾਉਣ ਲਈ ਸਮਝੌਤੇ 'ਤੇ ਪਹੁੰਚਣ ਦੇ ਯੋਗ ਹੋ ਜਾਣਗੀਆਂ।

ਪੂਰਬੀ ਲੱਦਾਖ ਵਿੱਚ ਤਣਾਅ ਨੂੰ ਖਤਮ ਕਰਨ ਦੀ ਉਮੀਦ ਵਿੱਚ ਫੌਜ ਦੇ ਮੁੱਖੀ

ਨਰਵਾਣੇ ਨੇ ਇੱਕ ਸੈਮੀਨਾਰ ਵਿੱਚ ਕਿਹਾ ਕਿ ਭਾਰਤ ਅਤੇ ਚੀਨ ਦੇ ਸੀਨੀਅਰ ਕਮਾਂਡਰ ਪੂਰਬੀ ਲੱਦਾਖ ਵਿੱਚ ਤਣਾਅ ਘਟਾਉਣ ਦੇ ਤਰੀਕਿਆਂ ਬਾਰੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਹੈ ਜਿਸ ਵਿੱਚ ਆਪਸੀ ਸਹਿਮਤੀ ਹੋਵੇ ਤੇ ਅਸਲ ਵਿੱਚ ਲਾਭਕਾਰੀ ਹੋਵੇ।

ਦੱਸ ਦੇਈਏ ਕਿ ਐਲਏਸੀ ਤੇ ਆਈ ਡੈੱਡਲਾਕ ਨੂੰ ਖਤਮ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਅੱਠਵਾਂ ਦੌਰ ਦੀ ਸੈਨਿਕ ਗੱਲਬਾਤ ਹੋਈ। ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਇਕ ਬਿਆਨ ਵਿੱਚ ਕਿਹਾ ਸੀ ਕਿ ਲੱਦਾਖ ਵਿੱਚ ਹੋਏ ਡੈੱਡਲਾਕ ਨੂੰ ਲੈ ਕੇ ਲੱਦਾਖ ਨਾਲ ਅੱਠਵਾਂ ਦੌਰ ਦੀ ਸੈਨਿਕ ਗੱਲਬਾਤ ਉਸਾਰੂ ਸੀ ਅਤੇ ਇਸ ਦੌਰਾਨ ਡੂੰਘਾਈ ਅਤੇ ਸਪੱਸ਼ਟ ਗੱਲਬਾਤ ਕੀਤੀ ਗਈ ਸੀ।

ABOUT THE AUTHOR

...view details