ਅੰਮ੍ਰਿਤਸਰ:ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ ਵਿੱਚ ਵੱਡੀ ਗਿਣਤੀ ਵਿੱਚ ਹਥਿਆਰ ਫੜ੍ਹੇ (Arms smuggling case in Maharashtra) ਜਾਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਉਮੇਸ਼ ਸੂਦ ਤੇ ਮਨਿੰਦਰ ਸਿੰਘ ਨਾਮਕ ਸ਼ਖ਼ਸ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਮੁਤਾਬਕ ਇਹ ਹਥਿਆਰ ਖ਼ਤਰਨਾਕ ਹਨ ਤੇ ਉੱਥੇ ਉਨ੍ਹਾਂ ਦੀ ਵਰਤੋਂ ਨਗਰ ਨਿਗਮ ਚੋਣਾਂ ਵਿੱਚ ਹਿੰਸਾ ਲਈ ਕੀਤੀ ਜਾ ਸਕਦੀ ਹੈ।
ਇਹ ਹੈ ਮਾਮਲਾ:ਦੱਸ ਦਈਏ ਕਿਮਹਾਰਾਸ਼ਟਰ ਪੁਲਿਸ ਨੇ ਹਾਲ ਹੀ ਵਿੱਚ ਪਿੰਪਰੀ-ਚਿੰਚਵਾੜ ਮਹਾਰਾਸ਼ਟਰ ਵਿੱਚ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਸੀ ਅਤੇ ਔਰੰਗਾਬਾਦ ਵਿੱਚ ਇੱਕ ਕੋਰੀਅਰ ਕੰਪਨੀ ਤੋਂ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਸਨ।
ਇਹ ਵੀ ਪੜੋ:ਆਪ ਨੇ ਪੰਜਾਬ 'ਚ ਜੰਗਲ ਰਾਜ ਬਣਾਇਆ ਹੈ: ਨਵਜੋਤ ਸਿੱਧੂ
ਕੋਰੀਅਰ ਰਾਹੀਂ ਆਏ ਸਨ ਹਥਿਆਰ: ਇਸ ਕੜੀ ਵਿੱਚ ਪੁਲਿਸ ਨੇ 92 ਤਲਵਾਰਾਂ, 2 ਕੁਕਰੀ ਅਤੇ 9 ਖੁਰਪੀਆਂ ਬਰਾਮਦ ਕੀਤੀਆਂ ਸਨ। ਇਹ ਹਥਿਆਰ ਪੰਜਾਬ ਤੋਂ ਕੋਰੀਅਰ ਰਾਹੀਂ ਔਰੰਗਾਬਾਦ ਅਤੇ ਅਹਿਮਦਨਗਰ ਭੇਜੇ ਜਾਣੇ ਸਨ। ਇਸ ਦੌਰਾਨ ਪਿੰਪਰੀ-ਚਿੰਚਵਾੜ ਦੇ ਦਿਘੀ ਇਲਾਕੇ ਤੋਂ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਹਥਿਆਰ ਦੀਘੀ ਸਥਿਤ ਕੋਰੀਅਰ ਕੰਪਨੀ ਦੇ ਗੋਦਾਮ ਵਿੱਚ ਲੱਕੜ ਦੇ ਦੋ ਬਕਸੇ ਵਿੱਚ ਛੁਪਾਏ ਹੋਏ ਸਨ। ਇਸ ਮਾਮਲੇ ਵਿੱਚ ਉਮੇਸ਼ ਸੂਦ (ਪੰਜਾਬ), ਅਨਿਲ ਹੋਨ (ਔਰੰਗਾਬਾਦ), ਮਨਿੰਦਰ (ਪੰਜਾਬ), ਆਕਾਸ਼ ਪਾਟਿਲ (ਅਹਿਮਦਨਗਰ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗੁਪਤ ਸੂਚਨਾ ’ਤੇ ਕੀਤੀ ਛਾਪੇਮਾਰੀ: ਦਿਘੀ ਦੇ ਸੀਨੀਅਰ ਪੁਲਿਸ ਕਪਤਾਨ ਦਲੀਪ ਸ਼ਿੰਦੇ ਨੇ ਦੱਸਿਆ ਸੀ ਕਿ ਸੂਤਰਾਂ ਤੋਂ ਸੂਚਨਾ ਮਿਲਣ ’ਤੇ ਪ੍ਰਾਈਵੇਟ ਕੋਰੀਅਰ ਕੰਪਨੀ ’ਤੇ ਛਾਪੇਮਾਰੀ ਕੀਤੀ ਗਈ। ਉਸ ਦੇ ਦੀਘੀ ਸਥਿਤ ਗੋਦਾਮ ਵਿੱਚ ਰੱਖੇ ਬਕਸੇ ਅਤੇ ਵੱਖ-ਵੱਖ ਪਾਰਸਲਾਂ ਦੀ ਸਕੈਨਿੰਗ ਕੀਤੀ ਗਈ। ਫਿਰ ਤਲਵਾਰਾਂ ਲੱਕੜ ਦੇ ਦੋ ਬਕਸੇ ਵਿੱਚ ਮਿਲੀਆਂ।
ਪਤਾ ਲੱਗਾ ਹੈ ਕਿ ਪੰਜਾਬ ਦੇ ਰਹਿਣ ਵਾਲੇ ਉਮੇਸ਼ ਨੇ ਇਹ ਹਥਿਆਰ ਔਰੰਗਾਬਾਦ ਦੇ ਅਨਿਲ ਮਾਨ ਨੂੰ ਪਾਰਸਲ ਕੀਤਾ ਸੀ। ਇਸ ਦੇ ਨਾਲ ਹੀ ਇੱਕ ਹੋਰ ਡੱਬੇ ਵਿੱਚ ਤਲਵਾਰਾਂ ਵੀ ਮਿਲੀਆਂ ਹਨ। ਪੰਜਾਬ ਦੇ ਰਹਿਣ ਵਾਲੇ ਮਨਿੰਦਰ ਨੇ ਅਹਿਮਦਨਗਰ ਤੋਂ ਆਕਾਸ਼ ਪਾਟਿਲ ਨੂੰ ਹਥਿਆਰ ਭੇਜੇ ਸਨ। ਹਾਲਾਂਕਿ ਹਥਿਆਰਾਂ ਦੇ ਇੰਨੇ ਵੱਡੇ ਭੰਡਾਰ ਨੂੰ ਕਿੱਥੇ ਅਤੇ ਕਿਸ ਮਕਸਦ ਲਈ ਵਰਤਿਆ ਜਾਵੇਗਾ, ਇਹ ਪਤਾ ਲਗਾਉਣਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ।
ਇਹ ਵੀ ਪੜੋ:IPL 2022: ਸ਼ਾਹਬਾਜ਼ ਤੇ ਕਾਰਤਿਕ ਦਾ ਪ੍ਰਦਰਸ਼ਨ, RCB ਦੀ ਲਗਾਤਾਰ ਦੂਜੀ ਜਿੱਤ