ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਜਿੱਥੇ ਪੰਜਾਬ ਕਾਂਗਰਸ ’ਚ ਭੂਚਾਲ ਮਚਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਅਦਾਕਾਰਾ ਅਰਚਨਾ ਪੂਰਨ ਸਿੰਘ ਵੀ ਚਰਚਾ ਚ ਬਣੀ ਹੋਈ ਹੈ।
ਦੱਸ ਦਈਏ ਕਿ ਦਿ ਕਪਿਲ ਸ਼ਰਮਾ ਸ਼ੋਅ ’ਚ ਜੱਜ ਨਜ਼ਰ ਆਉਣ ਵਾਲੀ ਅਦਾਕਾਰਾ ਅਰਚਨਾ ਪੂਰਨ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਿੱਧੂ ਦਿ ਕਪਿਲ ਸ਼ਰਮਾ ਸ਼ੋਅ ’ਚ ਵਾਪਸ ਆਉਂਦੇ ਹਨ ਤਾਂ ਉਹ ਜੱਜ ਦੀ ਸੀਟ ਅਤੇ ਸ਼ੋਅ ਛੱਡ ਦੇਣਗੇ। ਕਾਬਿਲੇਗੌਰ ਹੈ ਕਿ ਪ੍ਰਸ਼ੰਸਕਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਸਿੱਧੂ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਸੀ ਕਰ ਲਣਗੇ ਅਤੇ ਅਰਚਨਾ ਨੂੰ ਘਰ ਵਾਪਸ ਜਾਣਾ ਪਵੇਗਾ।
ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗੀ ਅਰਚਨਾ ਪੂਰਨ ਸਿੰਘ
ਕਾਬਿਲੇਗੌਰ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਅਚਾਨਕ ਸੋਸ਼ਲ ਮੀਡੀਆ ਉੱਤੇ ਅਰਚਨਾ ਪੂਰਨ ਸਿੰਘ ਟ੍ਰੇਂਡ ਹੋਣ ਲੱਗੀ ਧਿਆਨਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦ ਕਪਿਲ ਸ਼ਰਮਾ ਸ਼ੋਅ ਵਿੱਚ ਗੈਸਟ ਜੱਜ ਸਨ। ਹਾਲਾਂਕਿ ਪਾਕਿਸਤਾਨ ਨੂੰ ਲੈ ਕੇ ਦਿੱਤੇ ਬਿਆਨ ਦੇ ਬਾਅਦ ਉਨ੍ਹਾਂ ਨੂੰ ਜੱਜ ਦੀ ਕੁਰਸੀ ਛੱਡਣਾ ਪਈ ਸੀ। ਇਸ ਤੋਂ ਬਾਅਦ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਦੀ ਸ਼ੋਅ ਦੀ ਕੁਰਸੀ ਉੱਤੇ ਅਰਚਨਾ ਪੂਰਨ ਸਿੰਘ ਨੂੰ ਜੱਜ ਬਣਾਇਆ ਗਿਆ ਸੀ। ਜਿਸਦੇ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਦੱਸ ਰਹੇ ਹੈ ਕਿ ਹੁਣ ਸਿੱਧੂ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਸੀ ਕਰ ਲਣਗੇ ਅਤੇ ਅਰਚਨਾ ਨੂੰ ਘਰ ਵਾਪਸ ਜਾਣਾ ਪਵੇਗਾ।