ਨਵੀਂ ਦਿੱਲੀ: ਅੰਸਲ ਪਲਾਜ਼ਾ (Ansal Plaza) ਵਿੱਚ ਸਥਿਤ ਅਕੀਲਾ (aquila) ਨਾਮ ਦਾ ਰੈਸਟੋਰੈਂਟ (Restaurant) ਜਿੱਥੇ ਸਾੜ੍ਹੀ ਵਿੱਚ ਐਂਟਰੀ ਨਾ ਮਿਲਣ ਦੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਲਕ ਕੋਲ ਉਸ ਰੈਸਟੋਰੈਂਟ (Restaurant) ਨੂੰ ਚਲਾਉਣ ਲਈ ਵੈਧ ਸਿਹਤ ਵਪਾਰ ਲਾਇਸੈਂਸ (License) ਵੀ ਨਹੀਂ ਸੀ। ਹਾਲ ਹੀ ਵਿੱਚ ਜਦੋਂ ਸਾੜੀ ਵਿਵਾਦ ਬਾਰੇ ਜਾਣਕਾਰੀ ਵਾਇਰਲ ਹੋਈ, ਲਾਇਸੈਂਸ ਜਾਰੀ ਕਰਨ ਵਾਲੀ ਏਜੰਸੀ ਸਾਊਥ ਐੱਮ.ਸੀ.ਡੀ. (MCD) ਨੇ ਰੈਸਟੋਰੈਂਟ (Restaurant) ਦੇ ਰਿਕਾਰਡ ਦੀ ਖੋਜ ਕੀਤੀ, ਜਿਸ ਵਿੱਚ ਰੈਸਟੋਰੈਂਟ ਕੋਲ ਵੈਧ ਲਾਇਸੈਂਸ (License) ਨਾ ਹੋਣ ਕਰਕੇ ਇਸ ਨੂੰ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ।
ਦੱਖਣੀ ਐੱਮ.ਸੀ.ਡੀ. (MCD) ਦੇ ਸਿਹਤ ਵਿਭਾਗ ਤੋਂ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਕੁਨੀਲ ਛਾਬੜਾ ਨੇ ਅਕੀਲਾ (aquila) ਰੈਸਟੋਰੈਂਟ (Restaurant) ਦੀ ਵੱਲੋਂ ਮੰਨਿਆ ਹੈ ਕਿ ਰੈਸਟੋਰੈਂਟ ਚਲਾਉਣ ਲਈ ਕੋਈ ਜ਼ਰੂਰੀ ਲਾਇਸੈਂਸ (License) ਨਹੀਂ ਹੈ। ਲਾਇਸੈਂਸ (License) ਨਾ ਮਿਲਣ ਤੱਕ ਉਹ ਰੈਸਟੋਰੈਂਟ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਰੈਸਟੋਰੈਂਟ (Restaurant) ਮਾਲਕ ਨੇ ਐੱਮ.ਸੀ.ਡੀ. (MCD) ਤੋਂ ਪ੍ਰਾਪਤ ਹੋਏ ਰੈਸਟੋਰੈਂਟ (Restaurant) ਬੰਦ ਹੋਣ ਦੇ ਨੋਟਿਸ ਦੇ ਨਾਲ ਇੱਕ ਹਲਫਨਾਮਾ ਵੀ ਸੌਂਪਿਆ ਹੈ।
ਦਰਅਸਲ ਪਿਛਲੇ ਦਿਨੀਂ ਸਾੜੀ ਪਾ ਕੇ ਪਹੁੰਚੀ ਇੱਕ ਔਰਤ ਨੂੰ ਅਕੀਲਾ (aquila) ਰੈਸਟੋਰੈਂਟ (Restaurant) ਵਿੱਚ ਐਂਟਰੀ ਨਹੀਂ ਦਿੱਤੀ ਗਈ ਸੀ, ਜਿਸ ਨੂੰ ਲੈਕੇ ਬਹੁਤ ਹੰਗਾਮਾ ਵੀ ਹੋਇਆ। ਇਸ ਵਿਵਾਦ ਨਾਲ ਜੁੜੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ। ਵੀਡੀਓ ਵਿੱਚ ਰੈਸਟੋਰੈਂਟ (Restaurant) ਦੇ ਕਰਮਚਾਰੀ ਸਾੜੀ ਵਾਲੀ ਔਰਤ ਨੂੰ ਕਹਿ ਰਹੇ ਹਨ, ਕਿ ਸਾੜ੍ਹੀ ਨੂੰ ਸਮਾਰਟ ਕੈਜੁਅਲ ਦੇ ਰੂਪ ਵਿੱਚ ਨਹੀਂ ਗਿਣਿਆ ਜਾਂਦਾ ਹੈ। ਜਦੋਂ ਕਿ ਹੋਟਲ ਕੇਵਲ ਸਮਾਰਟ ਕੈਜੁਅਲ ਦੀ ਆਗਿਆ ਦਿੰਦਾ ਹੈ।