ਨਵੀਂ ਦਿੱਲੀ: ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਪ੍ਰੈਲ ਫੂਲ ਡੇ ਮਨਾਉਣ ਦੀ ਪਰੰਪਰਾ ਸਾਲ 1381 'ਚ ਉਦੋਂ ਸ਼ੁਰੂ ਹੋਈ ਜਦੋਂ ਇੰਗਲੈਂਡ ਦੇ ਰਾਜਾ ਰਿਚਰਡ ਦੂਜੇ ਅਤੇ ਬੋਹੇਮੀਆ ਦੀ ਮਹਾਰਾਣੀ ਐਨ ਨੇ ਆਪਣੀ ਮੰਗਣੀ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ। ਪਰ ਇਸਦੀ ਖਾਸ ਗੱਲ ਇਹ ਸੀ ਕਿ ਇਸਦੇ ਲਈ ਉਸਨੇ ਇਹ ਯਕੀਨੀ ਬਣਾਇਆ ਕਿ ਮੰਗਣੀ ਦੀ ਤਰੀਕ 32 ਮਾਰਚ ਹੈ। ਲੋਕਾਂ ਨੇ 31 ਮਾਰਚ ਦੇ ਅਗਲੇ ਦਿਨ (ਭਾਵ 1 ਅਪ੍ਰੈਲ) ਨੂੰ ਰਾਜੇ ਅਤੇ ਰਾਣੀ ਲਈ ਇਸ ਵਿਸ਼ੇਸ਼ ਮੌਕੇ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਕਾਫੀ ਸਮੇਂ ਬਾਅਦ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਲੋਕਾਂ ਨੂੰ ਲੱਗਾ ਕਿ ਕੈਲੰਡਰ 'ਚ 32 ਮਾਰਚ ਵਰਗੀ ਕੋਈ ਤਰੀਕ ਨਹੀਂ ਹੈ। ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਜਸ਼ਨ ਮਨਾ ਰਹੇ ਲੋਕਾਂ ਨੂੰ ਕਾਫੀ ਦੇਰ ਬਾਅਦ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਮੂਰਖ ਬਣਾਇਆ ਗਿਆ ਹੈ। ਉਦੋਂ ਤੋਂ ਇਸ ਦਿਨ ਨੂੰ ਅਪ੍ਰੈਲ ਫੂਲ ਡੇ ਵਜੋਂ ਮਨਾਇਆ ਜਾਂਦਾ ਹੈ।
ਫ਼ਰਾਸ ਵਿੱਚ ਕਿਉ ਮਨਾਇਆ ਜਾਂਦਾ ਅਪ੍ਰੈਲ ਫੂਲ ਡੇ?: ਇੱਕ ਮਾਨਤਾ ਇਹ ਵੀ ਹੈ ਕਿ 1582 ਵਿੱਚ ਚਾਰਲਸ ਪੋਪ ਨੇ ਫਰਾਂਸ ਵਿੱਚ ਪੁਰਾਣੇ ਕੈਲੰਡਰ ਨੂੰ ਬਦਲਣ ਦਾ ਹੁਕਮ ਦਿੱਤਾ ਸੀ। ਇਸ ਦੀ ਥਾਂ 'ਤੇ ਨਵਾਂ ਰੋਮਨ ਕੈਲੰਡਰ ਸ਼ੁਰੂ ਕਰਨ ਦੀ ਜਾਣਕਾਰੀ ਜਨਤਕ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਚਾਰਲਸ ਪੋਪ ਦੇ ਫ਼ਰਮਾਨ ਤੋਂ ਅਣਜਾਣ ਕਈ ਲੋਕਾਂ ਨੇ ਇਸ ਦਿਨ ਨੂੰ ਆਪਣੇ ਪੁਰਾਣੇ ਕੈਲੰਡਰ ਅਨੁਸਾਰ ਹੀ ਬਿਤਾਉਣਾ ਸ਼ੁਰੂ ਕਰ ਦਿੱਤਾ | ਇਸ ਤੋਂ ਬਾਅਦ 1 ਅਪ੍ਰੈਲ ਨੂੰ ਫਰਾਂਸ ਵਿੱਚ ਵੀ ਅਪ੍ਰੈਲ ਫੂਲ ਡੇ ਮਨਾਇਆ ਗਿਆ।