ਨਵੀਂ ਦਿੱਲੀ: ਡਰੱਗ ਕੰਟ੍ਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਕੋਰੋਨਾ ਮਰੀਜ਼ਾਂ ਦੇ ਲਈ ਇੱਕ ਨਵੀਂ ਦਵਾਈ ਦੇ ਐਮਰਜੇਂਸੀ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਹੈ। ਇਸਨੂੰ ਡੀਆਰਡੀਓ ਦੇ ਵਿਗਿਆਨੀਆਂ ਨੇ ਬਣਾਇਆ ਹੈ।
ਨਿਊਕਲੀਅਰ ਮੈਡੀਸੀਨ ਐਂਡ ਏਲਾਈਡ ਸਾਇੰਸੇਜ (INMAS-DRDO) ਦੇ ਵਿਗਿਆਨੀਆਂ ਨੇ ਡਰੱਗ 2-ਡੀਆਕਸੀ-ਡੀ-ਗਲੂਕੋਜ (2-ਡੀਜੀ) ਦੇ ਬਾਰੇ ਚ ਦੱਸਿਆ ਹੈ। ਡਾ. ਸੁਧੀਰ ਚਾਂਦਨਾ ਨੇ ਦੱਸਿਆ ਹੈ ਕਿ ਅਸੀਂ ਅਪ੍ਰੈਲ 2020 ਚ ਕੋਵਿਡ-19 ਡਰੱਗ ਨੂੰ ਲੈ ਕੇ ਇੱਕ ਮਹੱਤਵਪੂਰਨ ਕੰਮ ਸ਼ੁਰੂ ਕੀਤਾ ਸੀ। ਅਸੀਂ ਸੀਸੀਐਮਬੀ ਹੈਦਰਾਬਾਦ ’ਚ ਪਹਿਲਾ ਐਕਸਪੇਰੀਮੇਂਟ ਕੀਤਾ ਜਿਸ ’ਚ ਵਾਇਰਸ ’ਤੇ 2-ਡੀਆਕਸੀ-ਡੀ-ਗਲੂਕੋਜ (2-ਡੀਜੀ) ਦੇ ਅਸਰ ਦਾ ਪਤਾ ਕੀਤਾ। ਇਸ ’ਚ ਕਾਫੀ ਵਧੀਆ ਨਤੀਜੇ ਸਾਹਮਣੇ ਆਏ।
ਉਨ੍ਹਾਂ ਨੇ ਦੱਸਿਆ ਕਿ ਡਰੱਗ ਕੰਟ੍ਰੋਲਰ ਤੋਂ ਅਸੀਂ ਕਲੀਨਿਕਲ ਟ੍ਰਾਇਲ ਦੀ ਇਜਾਜਤ ਮੰਗੀ ਸੀ। ਕਲੀਨਿਕਲ ਟ੍ਰਾਇਲ ਮਈ 2020 ਤੋਂ ਸ਼ੁਰੂ ਹੋਏ। ਦੂਜੇ ਪੜਾਅ ਦੇ ਟਾਇਲ ਅਕਤੂਬਰ 2020 ਤੱਕ ਚੱਲਿਆ।