ਆਂਧਰਾ ਪ੍ਰਦੇਸ਼:ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲ੍ਹੇ ਦੇ ਐਨਟੀਆਰ ਸਰਕਾਰੀ ਹਸਪਤਾਲ ਵਿੱਚ ਬਿਨਾਂ ਰੌਸ਼ਨੀ ਦੇ ਡਿਲੀਵਰੀ ਹੋਣ ਦਾ ਮਾਮਲਾ ਸਾਹਮਣੇ (government hospital in Andhra Pradesh’s Anakapalli) ਆਇਆ ਹੈ। ਕਰੀਬ ਅੱਠ ਘੰਟੇ ਬਿਜਲੀ ਚਲੀ ਗਈ। ਲਾਈਨ ਨਾ ਲੱਗਣ ਕਾਰਨ ਡਾਕਟਰਾਂ ਨੇ ਸੈੱਲ ਫੋਨ ਦੀ ਰੌਸ਼ਨੀ ਹੇਠ ਡਿਲੀਵਰੀ (delivery under cell phone light) ਕਰਵਾਈ। ਬਿਜਲੀ ਦੇ ਕੱਟ ਨੇ ਜਿੱਥੇ ਹਸਪਤਾਲ 'ਚ ਕਈ ਮਰੀਜ਼ਾਂ ਦਾ ਇਲਾਜ ਪ੍ਰਭਾਵਿਤ ਕੀਤਾ, ਉੱਥੇ ਹੀ ਕੁਝ ਲੋਕ ਆਪਣੇ ਨਵਜੰਮੇ ਬੱਚੇ ਨੂੰ ਹੱਥਾਂ 'ਚ ਪੱਖੇ ਵੀ ਫੜ੍ਹਦੇ ਦੇਖੇ ਗਏ।
ਜਾਣਕਾਰੀ ਅਨੁਸਾਰ ਐਨਟੀਆਰ ਸਰਕਾਰੀ ਹਸਪਤਾਲ ਵਿੱਚ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਬਾਅਦ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੀ। ਇਸ ਦੌਰਾਨ ਇੱਕ ਡਲਿਵਰੀ ਕੇਸ ਵੀ ਡਾਕਟਰਾਂ ਵੱਲੋਂ ਸੰਭਾਲਿਆ ਗਿਆ। ਜਨਰੇਟਰ ਨਾ ਹੋਣ ਕਾਰਨ ਸੈੱਲ ਫੋਨ ਅਤੇ ਟਾਰਚ ਦੀ ਰੌਸ਼ਨੀ ਵਿੱਚ ਔਰਤ ਦੀ ਡਿਲੀਵਰੀ ਕਰਵਾਈ ਗਈ। ਉਸੇ ਸਮੇਂ ਮਰੀਜ਼ਾਂ ਦੇ ਕੁਝ ਰਿਸ਼ਤੇਦਾਰ ਬੈਟਰੀ ਨਾਲ ਚੱਲਣ ਵਾਲੇ ਟੇਬਲ ਪੱਖੇ ਲੈ ਕੇ ਵਾਰਡ ਵਿੱਚ ਪਹੁੰਚ ਗਏ। ਹਸਪਤਾਲ ਵਿੱਚ ਪੀਣ ਵਾਲੇ ਪਾਣੀ ਦਾ ਪਲਾਂਟ ਤਿੰਨ ਦਿਨਾਂ ਤੋਂ ਚਾਲੂ ਨਾ ਹੋਣ ਕਾਰਨ ਮਰੀਜ਼ਾਂ ਨੂੰ ਬਾਹਰੋਂ ਬੋਤਲ ਬੰਦ ਪਾਣੀ ਪੀਣਾ ਪੈ ਰਿਹਾ ਹੈ।