ਚੰਡੀਗੜ੍ਹ ਡੈਸਕ :Anti Terrorism Day 2023 (ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ 2023) 21 ਮਈ ਯਾਨੀ ਅੱਜ ਦੇ ਦਿਨ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਰਾਜੀਵ ਗਾਂਧੀ ਦੀ ਸ਼ਹੀਦੀ ਦੇ ਇਸ ਦਿਨ ਨੂੰ ਅੱਤਵਾਦ ਵਿਰੋਧੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਹ ਦਿਨ ਸ਼ਾਂਤੀ, ਸਦਭਾਵਨਾ ਅਤੇ ਅੱਤਵਾਦ ਵਰਗੇ ਵਿਸ਼ਵਵਿਆਪੀ ਖ਼ਤਰੇ ਦੇ ਵਿਰੁੱਧ ਇੱਕਜੁੱਟ ਹੋਣ ਦੀ ਲੋੜ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ।
ਪਿਛਲੇ ਕੁਝ ਸਾਲਾਂ 'ਚ ਸਰਕਾਰ, ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮਦਦ ਨਾਲ ਅੱਤਵਾਦੀ ਗਤੀਵਿਧੀਆਂ 'ਚ ਕਮੀ ਆਈ ਹੈ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕੇਂਦਰ ਸਰਕਾਰ ਦੇ ਵਿਭਾਗਾਂ ਦੇ ਨਾਲ-ਨਾਲ ਮੰਤਰਾਲਿਆਂ ਨੂੰ 21 ਮਈ ਨੂੰ 'ਉਚਿਤ ਤਰੀਕੇ' ਨਾਲ ਅੱਤਵਾਦ ਵਿਰੋਧੀ ਦਿਵਸ ਮਨਾਉਣ ਲਈ ਪੱਤਰ ਲਿਖਿਆ ਹੈ।
ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਦਾ ਕੀ ਹੈ ਉਦੇਸ਼ ? : ਇਹ ਸਵਾਲ ਯਕੀਨੀ ਤੌਰ 'ਤੇ ਹਰ ਕਿਸੇ ਦੇ ਮਨ ਵਿਚ ਆਉਂਦਾ ਹੈ ਕਿ ਆਖ਼ਰ ਅੱਤਵਾਦ ਵਿਰੋਧੀ ਦਿਵਸ ਦਾ ਮਕਸਦ ਕੀ ਹੈ? ਤਾਂ ਆਓ ਅੱਜ ਤੁਹਾਡੇ ਸਵਾਲ ਦਾ ਜਵਾਬ ਦੇਈਏ। ਅੱਤਵਾਦ ਵਿਰੋਧੀ ਦਿਵਸ ਮਨਾਉਣ ਦਾ ਉਦੇਸ਼ ਅੱਤਵਾਦ ਅਤੇ ਹਿੰਸਾ ਦੇ ਖ਼ਤਰਿਆਂ ਅਤੇ ਜਨਤਾ, ਸਮਾਜ ਅਤੇ ਸਮੁੱਚੇ ਦੇਸ਼ 'ਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮਕਸਦ ਤਹਿਤ ਸਕੂਲ, ਕਾਲਜ ਅਤੇ ਯੂਨੀਵਰਸਿਟੀਜ਼ ਵਿੱਚ ਵਿਦਿਆਰਥੀਆਂ ਨੂੰ ਅੱਤਵਾਦ ਅਤੇ ਹਿੰਸਾ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣਾ ਹੈ। ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਅੱਤਵਾਦੀ ਕੌਣ ਹਨ।
ਭਾਰਤ ਉਤੇ ਕਦੋਂ ਕਦੋਂ ਹੋਏ ਅੱਤਵਾਦੀ ਹਮਲੇ :ਦੱਸ ਦਈਏ ਕਿ ਭਾਰਤ ਉਤੇ ਕਈ ਵਾਰ ਵੱਡੇ ਅੱਤਵਾਦੀ ਹਮਲੇ ਹੋਏ ਹਨ, ਜਿਸ ਵਿੱਚ ਕਈ ਮਾਸੂਮਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਭਾਰਤ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਜੋ ਵੀ ਵੱਡੇ ਅੱਤਵਾਦੀ ਹਮਲੇ ਹੋਏ ਉਹ ਕੁਝ ਇਸ ਤਰ੍ਹਾਂ ਹਨ।
ਪਾਰਲੀਮੈਂਟ ਉਤੇ ਅੱਤਵਾਦੀ ਹਮਲਾ :13 ਦਸੰਬਰ 2001 ਦੇ ਦਿਨ ਨੂੰ ਕੋਈ ਭੁੱਲ ਨਹੀਂ ਸਕਦਾ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਨੇ ਭਾਰਤ ਦੀ ਸੰਸਦ 'ਤੇ ਹਮਲਾ ਕੀਤਾ ਸੀ। ਸੰਸਦ ਭਵਨ 'ਤੇ ਅੱਤਵਾਦੀ ਹਮਲਾ ਉਸ ਸਮੇਂ ਹੋਇਆ ਜਦੋਂ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਇਸ ਅੱਤਵਾਦੀ ਹਮਲੇ 'ਚ ਸੰਸਦ ਭਵਨ ਦੇ ਗਾਰਡ, ਦਿੱਲੀ ਪੁਲਿਸ ਦੇ ਜਵਾਨਾਂ ਸਮੇਤ ਕੁੱਲ 9 ਲੋਕ ਸ਼ਹੀਦ ਅਤੇ 15 ਜ਼ਖਮੀ ਹੋ ਗਏ ਸਨ। ਇਸ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਸੀ, ਜਿਸ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੀ ਵਧ ਗਿਆ ਸੀ।
- Anti Terrorism Day 2023: ਕੀ ਪੰਜਾਬ ਵਿਚ ਮੁੜ ਤੋਂ ਪੈਰ ਪਸਾਰ ਸਕਦੀ ਹੈ ਅੱਤਵਾਦੀ ਅਤੇ ਖਾਲਿਸਤਾਨੀ ਮੁਹਿੰਮ ? ਖਾਸ ਰਿਪੋਰਟ
- Police Action: ਨਾਜਾਇਜ਼ ਤੌਰ 'ਤੇ ਚੱਲ ਰਹੇ ਹੁੱਕਾ ਬਾਰ 'ਤੇ ਪੁਲਿਸ ਵੱਲੋਂ ਛਾਪੇਮਾਰੀ: 10 ਹੁੱਕੇ ਤੇ 20 ਬੋਤਲਾਂ ਸ਼ਰਾਬ ਬਰਾਮਦ
- Dance Video In Delhi Metro: ਮੁੜ ਮੈਟਰੋ ਵਿੱਚ ਡਾਂਸ ਕਰਦੇ ਨੌਜਵਾਨ ਦੀ ਵੀਡੀਓ ਵਾਇਰਲ
ਮੁੰਬਈ ਸੀਰੀਅਲ ਧਮਾਕਾ :12 ਮਾਰਚ 1993 ਨੂੰ ਪੂਰੇ ਮੁੰਬਈ ਵਿੱਚ ਲੜੀਵਾਰ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਪਿੱਛੇ ਡੀ ਕੰਪਨੀ ਦਾ ਹੱਥ ਸੀ। ਇਸ ਹਮਲੇ 'ਚ 257 ਲੋਕ ਮਾਰੇ ਗਏ ਸਨ ਜਦਕਿ 713 ਲੋਕ ਜ਼ਖਮੀ ਹੋਏ ਸਨ।
ਕੋਇੰਬਟੂਰ ਧਮਾਕਾ :14 ਫਰਵਰੀ 1998 ਨੂੰ, ਇਸਲਾਮਿਕ ਸਮੂਹ ਅਲ ਉਮਾਹ ਨੇ ਕੋਇੰਬਟੂਰ ਵਿੱਚ 11 ਵੱਖ-ਵੱਖ ਥਾਵਾਂ 'ਤੇ 12 ਬੰਬ ਧਮਾਕੇ ਕੀਤੇ ਸਨ। ਇਸ 'ਚ 60 ਲੋਕਾਂ ਦੀ ਮੌਤ ਹੋ ਗਈ, ਜਦਕਿ 200 ਦੇ ਕਰੀਬ ਲੋਕ ਜ਼ਖਮੀ ਹੋਏ ਸਨ।
ਜੰਮੂ-ਕਸ਼ਮੀਰ ਵਿਧਾਨ ਸਭਾ 'ਤੇ ਹਮਲਾ :1 ਅਕਤੂਬਰ 2001 ਨੂੰ ਜੈਸ਼-ਏ-ਮੁਹੰਮਦ ਦੇ ਤਿੰਨ ਆਤਮਘਾਤੀ ਹਮਲਾਵਰਾਂ ਨੇ ਵਿਧਾਨ ਸਭਾ ਭਵਨ 'ਤੇ ਕਾਰ ਬੰਬ ਹਮਲਾ ਕੀਤਾ ਸੀ। ਇਸ ਵਿੱਚ 38 ਲੋਕ ਮਾਰੇ ਗਏ ਸਨ।
ਅਕਸ਼ਰਧਾਮ ਮੰਦਰ 'ਤੇ ਹਮਲਾ : 24 ਸਤੰਬਰ 2002 ਨੂੰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮੁਰਤਜ਼ਾ ਹਾਫਿਜ਼ ਯਾਸੀਨ ਅਤੇ ਅਸ਼ਰਫ ਅਲੀ ਮੁਹੰਮਦ ਫਾਰੂਕ ਅਕਸ਼ਰਧਾਮ ਮੰਦਰ ਵਿੱਚ ਦਾਖਲ ਹੋਏ ਅਤੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ 'ਚ 31 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 80 ਲੋਕ ਜ਼ਖਮੀ ਹੋ ਗਏ ਸਨ।
ਦਿੱਲੀ ਵਿੱਚ ਵੀ ਲੜੀਵਾਰ ਧਮਾਕੇ :ਦੀਵਾਲੀ ਤੋਂ ਕੁਝ ਦਿਨ ਪਹਿਲਾਂ 29 ਅਕਤੂਬਰ 2005 ਨੂੰ ਦਿੱਲੀ ਨੂੰ ਤਿੰਨ ਲੜੀਵਾਰ ਧਮਾਕਿਆਂ ਨੇ ਹਿਲਾ ਕੇ ਰੱਖ ਦਿੱਤਾ ਸੀ। ਦੋ ਧਮਾਕੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਹੋਏ ਅਤੇ ਇੱਕ ਧਮਾਕਾ ਬੱਸ ਵਿੱਚ ਹੋਇਆ ਸੀ। ਇਸ ਹਮਲੇ ਵਿਚ 67 ਲੋਕ ਅੱਤਵਾਦੀਆਂ ਦੀ ਦਹਿਸ਼ਤ ਦਾ ਸ਼ਿਕਾਰ ਹੋ ਗਏ ਅਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਰਿਵੋਲਿਊਸ਼ਨਰੀ ਫਰੰਟ ਨੇ ਲਈ ਸੀ। ਇਸ ਦੀਆਂ ਤਾਰਾਂ ਲਸ਼ਕਰ-ਏ-ਤੋਇਬਾ ਨਾਲ ਵੀ ਜੁੜੀਆਂ ਸਨ।
ਮੁੰਬਈ ਟਰੇਨ ਧਮਾਕਾ :11 ਜੁਲਾਈ 2006 ਨੂੰ ਮੁੰਬਈ ਦੀਆਂ ਲੋਕਲ ਟਰੇਨਾਂ ਵਿੱਚ ਸੱਤ ਵੱਖ-ਵੱਖ ਬੰਬ ਧਮਾਕੇ ਹੋਏ ਸਨ। ਬੰਬ ਲੋਕਲ ਟਰੇਨਾਂ ਵਿੱਚ ਲਗਾਏ ਗਏ ਸਨ, ਜਿਨ੍ਹਾਂ ਵਿੱਚ ਭਾਰੀ ਭੀੜ ਹੈ। ਇਸ ਅੱਤਵਾਦੀ ਹਮਲੇ ਵਿੱਚ 200 ਤੋਂ ਵੱਧ ਲੋਕਾਂ ਮਾਰੇ ਗਏ ਸਨ ਅਤੇ 700 ਲੋਕ ਜ਼ਖਮੀ ਹੋਏ ਸਨ। ਇਨ੍ਹਾਂ ਧਮਾਕਿਆਂ 'ਚ ਇੰਡੀਅਨ ਮੁਜਾਹਿਦੀਨ ਦਾ ਹੱਥ ਸੀ। ਇਸ 'ਚ ਕੁੱਲ 210 ਲੋਕ ਮਾਰੇ ਗਏ ਸਨ ਅਤੇ 715 ਲੋਕ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਇਸੇ ਸਾਲ 8 ਸਤੰਬਰ 2006 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਤਿੰਨ ਧਮਾਕਿਆਂ ਵਿੱਚ 32 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਸਨ।