ਲਖਨऊ: 1984 ਵਿੱਚ ਹੋਏ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੇ ਕਾਨਪੁਰ ਦੇ ਗੋਵਿੰਦ ਨਗਰ ਖੇਤਰ ਵਿੱਚ ਇੱਕ ਮਕਨ ਦੇ 36 ਸਾਲ ਬੰਦ ਕਮਰੇ ਨੂੰ ਖੋਲ ਕੇ ਮਨੁੱਖੀ ਅਵਸ਼ੇਸ਼ ਅਤੇ ਹੋਰ ਮਹੱਤਵਪੂਰਣ ਸਬੂਤ ਇਕੱਠਾ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਇਸ ਕਮਰੇ 'ਚ ਕਥਿਤ ਤੌਰ 'ਤੇ 2 ਲੋਕਾਂ ਦਾ ਕਤਲ ਕਰਕੇ ਉਥੇ ਹੀ ਸਾੜ ਦਿੱਤਾ ਗਿਆ ਸੀ।
ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਯਨਾਥ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ਮਗਰੋਂ ਇਸ ਐਸਆਈਟੀ ਦਾ ਗਠਨ ਕੀਤਾ ਜਿਸਨੇ ਮੰਗਲਵਾਰ ਨੂੰ ਗੋਵਿੰਦ ਨਗਰ ਇਲਾਕੇ ਵਿੱਚ ਇਹ ਸਬੂਤ ਇਕੱਠਾ ਕੀਤੇ।
ਐਸਆਈਟੀਆਈ ਦੇ ਪੁਲਿਸ ਅਧਿਕਾਰੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਗੋਵਿੰਦ ਨਗਰ ਵਿੱਚ ਸਥਿਤ ਮਕਾਨ ਦੇ ਜਿਸ ਕਮਰੇ ਨੂੰ ਖੋਲ ਕੇ ਸਬੂਤ ਇਕੱਠਾ ਕੀਤੇ ਗਏ ਹਨ ਉਹ 36 ਸਾਲਾਂ ਤੋਂ ਬੰਦ ਸੀ। ਫੌਰੈਂਸਿਕ ਟੀਮ ਦੀ ਜਾਂਚ 'ਚ ਪਤਾ ਚੱਲਿਆ ਹੈ ਕਿ ਮੌਕਾ-ਏ-ਵਾਰਦਾਤ ਤੋਂ ਜੋ ਖੂਨ ਦੇ ਨਮੂਨੇ ਇਕੱਠੇ ਕੀਤੇ ਗਏ ਹਨ, ਉਹ ਮਨੁੱਖ ਦੇ ਹੀ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਇੱਕ ਨਵੰਬਰ 1984 ਨੂੰ ਗੋਵਿੰਦ ਨਗਰ ਉਸਦੇ ਘਰ ਵਿੱਚ ਤਾਜ ਸਿੰਘ (45) ਉਰਫ ਤੇਜਾ ਤੇ ਉਨ੍ਹਾਂ ਦੇ ਬੇਟੇ ਸੱਤਪਾਲ ਸਿੰਘ (22) ਦਾ ਕਤਲ ਕਰਕੇ ਸਾੜ ਦਿੱਤਾ ਗਿਆ ਸੀ।
ਭੂਸ਼ਨ ਨੇ ਦੱਸਿਆ ਕਿ ਤਾਜ ਸਿੰਘ ਦੇ ਦੂਜੇ ਬੇਟੇ ਚਰਨਜੀਤ ਸਿੰਘ (61) ਹੁਣ ਦਿੱਲੀ ਵਿੱਚ ਰਹਿੰਦੇ ਹਨ। ਉਨ੍ਹਾਂ ਖਾਸ ਤੌਰ 'ਤੇ ਮੈਜੀਸਟਰੇਟ ਸਾਹਮਣੇ ਦਰਜ ਕਰਵਾਏ ਬਿਆਨ 'ਚ ਦੱਸਿਆ ਕਿ 1 ਨਵੰਬਰ 1984 ਨੂੰ ਕਿਸ ਦਰਦਨਾਕ ਤਰੀਕੇ ਨਾਲ ਉਸ ਦੇ ਪਿਤਾ ਅਤੇ ਭਰਾ ਦੀਆਂ ਮ੍ਰਿਤਕ ਦੇਹਾਂ ਸਾੜ ਦਿੱਤੀਆਂ ਗਈਆਂ ਸਨ।
ਚਰਨਜੀਤ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਲੋਕਾਂ ਦੀ ਪਛਾਣ ਵੀ ਦੱਸੀ। ਉਸ ਵਾਰਦਾਤ ਵਿੱਚ ਪਰਿਵਾਰ ਦੇ ਜੋ ਮੈਂਬਰ ਜ਼ਿੰਦਾ ਬਚੇ, ਉਹ ਆਪਣਾ ਘਰ ਵੇਚ ਕੇ ਪਹਿਲਾਂ ਸ਼ਰਨਾਰਥੀ ਸ਼ਿਵਿਰਾਂ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਅਤੇ ਦਿੱਲੀ ਚਲੇ ਗਏ।