ਹੈਦਰਾਬਾਦ: ਤੇਲੰਗਾਨਾ ਦੇ ਸਿਕੰਦਰਾਬਾਦ ਸਥਿਤ ਡੀਆਰਐਮ ਦਫ਼ਤਰ ਦੇ ਪਤੇ 'ਤੇ ਪਹੁੰਚੇ ਪੱਤਰ 'ਚ ਓਡੀਸ਼ਾ 'ਚ ਬਾਲਾਸੋਰ ਵਰਗੇ ਰੇਲ ਹਾਦਸੇ ਦੀ ਚਿਤਾਵਨੀ ਦਿੱਤੀ ਗਈ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਹਫਤਿਆਂ 'ਚ ਹੈਦਰਾਬਾਦ-ਦਿੱਲੀ ਮਾਰਗ 'ਤੇ ਕੋਈ ਹਾਦਸਾ ਹੋਣ ਵਾਲਾ ਹੈ। ਗੁਮਨਾਮ ਪੱਤਰ ਮਿਲਣ ਤੋਂ ਬਾਅਦ ਦੱਖਣੀ ਮੱਧ ਰੇਲਵੇ ਦੇ ਅਧਿਕਾਰੀਆਂ ਦੀ ਨੀਂਦ ਉੱਡ ਗਈ ਹੈ।
ਰੇਲਵੇ ਅਧਿਕਾਰੀਆਂ 'ਚ ਹਲਚਲ:ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲਿਖੀ ਚਿੱਠੀ ਨੇ ਸਿਕੰਦਰਾਬਾਦ ਸਥਿਤ ਦੱਖਣੀ ਮੱਧ ਰੇਲਵੇ ਦੇ ਅਧਿਕਾਰੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਵਰਗੀ ਇੱਕ ਹੋਰ ਤ੍ਰਾਸਦੀ ਦੁਹਰਾਉਣ ਵਾਲੀ ਹੈ। 30 ਜੂਨ ਨੂੰ ਸਿਕੰਦਰਾਬਾਦ ਰੇਲਵੇ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਲਿਖਿਆ ਗਿਆ ਪੱਤਰ ਸੋਮਵਾਰ ਨੂੰ ਰੇਲਵੇ ਅਧਿਕਾਰੀਆਂ ਕੋਲ ਪਹੁੰਚਿਆ। ਚਿੱਠੀ ਦਾ ਸੰਖੇਪ ਇਹ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੈਦਰਾਬਾਦ-ਦਿੱਲੀ-ਹੈਦਰਾਬਾਦ ਵਿਚਕਾਰ ਬਾਲਾਸੋਰ ਰੇਲ ਹਾਦਸੇ ਵਰਗਾ ਇੱਕ ਹੋਰ ਹਾਦਸਾ ਵਾਪਰਨ ਵਾਲਾ ਹੈ।