ਲਖਨਊ:ਬੀਤੇ ਦਿਨੀਂ ਇੱਕ ਟ੍ਰੈਫਿਕ ਸਿੰਗਨਲ 'ਤੇ ਇੱਕ ਕੈਬ ਡਰਾਈਵਰ ਨਾਲ ਕੁੱਟਮਾਰ ਕਰ ਚਰਚਾ 'ਚ ਆਈ ਲਖਨਊ ਗਰਲ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪ੍ਰਿਯਦਰਸ਼ਨੀ ਜਿਸ ਨੂੰ ਲਖਨਊ ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਇੱਕ ਟ੍ਰੈਫਿਕ ਸਿਗਨਲ 'ਤੇ ਇੱਕ ਕੈਬ ਡਰਾਈਵਰ ਨੂੰ ਥੱਪੜ ਮਾਰਦੇ ਵੇਖਿਆ ਗਿਆ ਸੀ, ਹੁਣ ਮੁੜ ਆਪਣੀ ਇੱਕ ਹੋਰ ਪੁਰਾਣੀ ਵੀਡੀਓ ਕਾਰਨ ਚਰਚਾ ਵਿੱਚ ਆ ਗਈ ਹੈ।
ਲਖਨਊ ਗਰਲ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਪ੍ਰਿਯਦਰਸ਼ਨੀ, ਪੁਲਿਸ ਅਧਿਕਾਰੀ ਨੂੰ ਗੁਆਂਢੀਆਂ ਕੋਲੋਂ ਉਸ ਦੇ ਘਰ ਦੀ ਕੰਧ ਦੇ ਕਾਲੇ ਪੇਂਟ ਨੂੰ ਮੁੜ ਐਂਟੀ ਬਲੈਕ ਕਰਨ ਦੇ ਆਦੇਸ਼ ਦੇਣ ਦੀ ਅਪੀਲ ਕਰ ਰਹੀ ਹੈ। ਕਿਉਂਕਿ ਇਥੇ ਇੰਟਰਨੈਸ਼ਨਲ ਡਰੋਨ ਘੁੰਮਦੇ ਹਨ ਤੇ ਕਾਲਾ ਰੰਗ ਡਰੋਨ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ। ਉਨ੍ਹਾਂ ਦੀ ਵਜ੍ਹਾ ਕਾਰਨ ਪੂਰੀ ਕਲੋਨੀ ਵਾਲਿਆਂ ਦੀ ਜ਼ਿੰਦਗੀ ਖ਼ਤਰੇ 'ਚ ਹੈ।
ਹਲਾਂਕਿ ਇਸ ਦੌਰਾਨ ਪੁਲਿਸ ਅਧਿਕਾਰੀ ਹਲਾਤਾ ਸਾਂਭਦੇ ਹੋਏ ਨਜ਼ਰ ਆਇਆ ਤੇ ਉਸ ਨੇ ਮਾਮਲੇ ਦਾ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਵੀਡੀਓ 'ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕੀਰਿਆਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ : ਹਾਕੀ ਮਹਿਲਾ ਖਿਡਾਰਣਾਂ ਲਈ ਹਰਿਆਣਾ ਸਰਕਾਰ ਦਾ ਵੱਡਾ ਐਲਾਨ...