ਪੰਜਾਬ

punjab

ETV Bharat / bharat

ਸਿੰਘੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ ਮੌਤ - ਕਿਸਾਨ ਦੀ ਮੌਤ

ਸਿੰਘੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸਾਥੀ ਕਿਸਾਨਾਂ ਨੇ ਦੱਸਿਆ ਕਿ ਅੱਥਰੂ ਗੈਸ ਦੇ ਗੋਲੇ ਲੱਗਣ ਕਾਰਨ ਕਿਸਾਨ ਦੀ ਮੌਤ ਹੋ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਇਸ ਕਿਸਾਨ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ।

ਸਿੰਘੂ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਮੌਤ
ਸਿੰਘੂ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਮੌਤ

By

Published : Feb 3, 2021, 2:30 PM IST

ਸੋਨੀਪਤ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਦਿੱਲੀ ਦੀਆਂ ਸਰਹੱਦਾਂ' ਤੇ ਕਿਸਾਨਾਂ ਦੀ ਮੌਤ ਦੀ ਖ਼ਬਰ ਲਗਾਤਾਰ ਸਾਹਮਣੇ ਆ ਰਹੀ ਹੈ। ਇਕ ਵਾਰ ਫਿਰ ਸੋਨੀਪਤ ਦੀ ਸਿੰਘੂ ਬਾਰਡਰ 'ਤੇ ਦੇਰ ਰਾਤ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਜੋਗਿੰਦਰ ਪੰਜਾਬ ਦੇ ਤਰਨਤਾਰਨ ਦਾ ਵਸਨੀਕ ਸੀ ਅਤੇ 20 ਜਨਵਰੀ ਨੂੰ ਸਿੰਘੂ ਸਰਹੱਦ 'ਤੇ ਆਇਆ ਸੀ।

ਸਿੰਘੂ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਮੌਤ

ਸਿੰਘੂ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ

ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸਿੰਘੂ ਬਾਰਡਰ 'ਤੇ 15 ਕਿਸਾਨ ਆਪਣੀਆਂ ਜਾਨ ਗੁਆ ਚੁੱਕੇ ਹਨ ਅਤੇ ਇੱਕ ਹੋਰ ਕਿਸਾਨ ਨੇ ਦੇਰ ਰਾਤ ਸੋਨੀਪਤ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਆਪਣੀ ਕੁਰਬਾਨੀ ਦਿੱਤੀ। ਕਿਸਾਨ 20 ਜਨਵਰੀ ਨੂੰ ਸਿੰਘੂ ਸਰਹੱਦ ਤੇ ਆਇਆ ਸੀ। ਜੋਗਿੰਦਰ ਦੇ ਸਾਥੀ ਨੇ ਦੱਸਿਆ ਕਿ ਸਿੰਘੂ ਸਰਹੱਦ 'ਤੇ ਜੋ ਕਿਸਾਨਾਂ 'ਤੇ ਹਮਲਾ ਹੋਇਆ ਹੈ, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਚਲਾਏ ਸੀ।

'ਅੱਥਰੂ ਗੈਸ ਦੇ ਗੋਲੇ ਨਾਲ ਹੋਇਆ ਸੀ ਜ਼ਖਮੀ'

ਅੱਥਰੂ ਗੈਸ ਦੇ ਗੋਲੇ ਉਸਦੇ ਪੈਰਾਂ ਵਿੱਚ ਡਿੱਗੇ ਸੀ, ਜਿਸ ਤੋਂ ਬਾਅਦ ਉਸਦੀ ਸਿਹਤ ਖਰਾਬ ਹੋਣ ਲੱਗੀ ਅਤੇ ਅੱਜ ਦੇਰ ਰਾਤ ਉਸਦੀ ਮੌਤ ਹੋ ਗਈ। ਸਾਥੀ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਅਤੇ ਦੋ ਲੜਕੀਆਂ ਹਨ ਅਤੇ ਉਹ ਖੇਤੀ ਕਰਦਾ ਸੀ।

ਪੁਲਿਸ ਦਾ ਬਿਆਨ ਦਿਲ ਦਾ ਦੌਰੇ ਪੈਣ ਕਾਰਨ ਹੋਈ ਮੌਤ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕੁੰਡਲੀ ਥਾਣੇ ਵਿੱਚ ਤਾਇਨਾਤ ਜਾਂਚ ਅਧਿਕਾਰੀ ਸੁਖਬੀਰ ਨੇ ਦੱਸਿਆ ਕਿ ਪੰਜਾਬ ਦੇ ਤਰਨਤਾਰਨ ਦੇ ਵਸਨੀਕ ਜੋਗਿੰਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਅਤੇ 20 ਜਨਵਰੀ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਲਈ ਉੱਥੇ ਪਹੁੰਚਿਆ ਸੀ। ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ABOUT THE AUTHOR

...view details