ਪੰਜਾਬ

punjab

'ਨਿਵਾਰ' ਤੋਂ ਬਾਅਦ ਹੁਣ ਤੂਫਾਨ 'ਬੁਰੇਵੀ' ਦਾ ਖਤਰਾ, ਕੇਰਲ ਦੇ ਤਾਮਿਲਨਾਡੂ 'ਚ ਹਾਈ ਅਲਰਟ ਜਾਰੀ

By

Published : Dec 2, 2020, 10:29 AM IST

ਨਿਵਾਰ ਵਰਗਾ ਹੀ ਇੱਕ ਹੋਰ ਤੂਫਾਨ ਬੁਰੇਵੀ ਨੂੰ ਲੈ ਕੇ ਆਈਐਮਡੀ ਨੇ ਕਿਹਾ ਕਿ ਇਹ ਤੂਫਾਨ 2 ਦਸੰਬਰ ਨੂੰ ਸ਼੍ਰੀਲੰਕਾ ਦੇ ਕੰਢਿਆਂ ਨੂੰ ਪਾਰ ਕਰੇਗਾ। ਇਸੇ ਨੂੰ ਵੇਖਦੇ ਹੋਏ ਤਾਮਿਲਨਾਡੂ ਅਤੇ ਕੇਰਲ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

'ਨਿਵਾਰ' ਤੋਂ ਬਾਅਦ ਹੁਣ ਤੂਫਾਨ 'ਬੁਰੇਵੀ' ਦਾ ਖਤਰਾ, ਕੇਰਲ ਦੇ ਤਾਮਿਲਨਾਡੂ 'ਚ ਹਾਈ ਅਲਰਟ ਜਾਰੀ
'ਨਿਵਾਰ' ਤੋਂ ਬਾਅਦ ਹੁਣ ਤੂਫਾਨ 'ਬੁਰੇਵੀ' ਦਾ ਖਤਰਾ, ਕੇਰਲ ਦੇ ਤਾਮਿਲਨਾਡੂ 'ਚ ਹਾਈ ਅਲਰਟ ਜਾਰੀ

ਚੇਨਈ: ਦੱਖਣੀ ਪੱਛਮੀ ਬੰਗਾਲ ਦੀ ਖਾੜੀ 'ਤੇ ਡੂੰਘੇ ਦਬਾਅ ਦੇ ਖੇਤਰ ਨੇ ਮੰਗਲਵਾਰ ਨੂੰ ਚੱਕਰਵਾਤ ਬੁਰੇਵੀ ਦਾ ਰੂਪ ਧਾਰਨ ਕਰ ਲਿਆ। ਭਾਰਤੀ ਮੌਸਮ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੀਆਂ 2 ਦਸੰਬਰ ਨੂੰ ਸ਼੍ਰੀਲੰਕਾ ਦੇ ਕੰਢਿਆਂ ਤੋਂ ਪਾਰ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।

ਬੁਰੇਵੀ ਤੂਫਾਨ ਦੇ ਮੱਦੇਨਜ਼ਰ ਰਾਸ਼ਟਰੀ ਆਫ਼ਤ ਜਵਾਬ ਫੋਰਸ (NDRF) ਦੀਆਂ ਟੀਮਾਂ ਕੰਨਿਆਕੁਮਾਰੀ, ਤਾਮਿਲਨਾਡੂ ਅਤੇ ਅਲਾਪੂਝਾ, ਕੇਰਲ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ।

ਆਈਐਮਡੀ ਨੇ ਇੱਕ ਬੁਲੇਟਿਨ ਵਿੱਚ ਕਿਹਾ ਹੈ ਕਿ ਸ਼੍ਰੀਲੰਕਾ ਦੇ ਤ੍ਰਿੰਕੋਮਾਲੀ ਪਹੁੰਚਣ ਤੋਂ ਬਾਅਦ, ਬੁਰੇਵੀ ਦੇ ਤਾਮਿਲਨਾਡੂ ਵਿੱਚ ਮੰਨਾਰ ਦੀਆਂ ਖਾੜੀਆਂ ਅਤੇ ਕੰਨਿਆਕੁਮਾਰੀ ਦੇ ਆਸਪਾਸ ਕੋਮੋਰਿਨ ਇਲਾਕੇ ਦੇ ਵੱਲ ਆਉਣ ਦਾ ਖ਼ਦਸਾ ਹੈ।

ਵਿਭਾਗ ਨੇ ਦੱਸਿਆ ਕਿ ਇਸ ਤੋਂ ਬਾਅਦ ਇਹ 4 ਦਸੰਬਰ ਦੀ ਸਵੇਰ ਨੂੰ ਪੱਛਮ-ਦੱਖਣ-ਪੱਛਮ ਵੱਲ ਵਧੇਗਾ ਅਤੇ ਕੰਨਿਆਕੁਮਾਰੀ ਅਤੇ ਪਮਬਨ ਦੇ ਵਿਚਕਾਰ ਦੱਖਣ ਤਾਮਿਲਨਾਡੂ ਦੇ ਕੰਢਿਆਂ ਨੂੰ ਪਾਰ ਕਰੇਗਾ।

ਵਿਭਾਗ ਨੇ ਪਹਿਲਾਂ ਕਿਹਾ ਸੀ ਕਿ ਦੱਖਣੀ ਤਾਮਿਲਨਾਡੂ ਅਤੇ ਦੱਖਣੀ ਕੇਰਲ ਵਿੱਚ 3 ਦਸੰਬਰ ਨੂੰ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ABOUT THE AUTHOR

...view details