ਪੰਜਾਬ

punjab

ETV Bharat / bharat

ਕਿਸਾਨਾਂ ਦਾ ਇੱਕ ਹੋਰ ਵੱਡਾ ਧਮਾਕਾ, ਮੁੜ ਲੱਗੇਗੀ ਕਿਸਾਨ ਸੰਸਦ

ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਕੱਲ 15 ਸਤੰਬਰ ਨੂੰ ਕਿਸਾਨ ਸੰਸਦ ਹੋਵੇਗੀ, ਜ਼ਿਕਰਯੋਗ ਹੈ ਕਿ ਕਿਸਾਨ 9 ਮਹੀਨਿਆਂ ਤੋਂ ਦਿੱਲੀ (delhi) ਦੇ ਬਾਰਡਰਾਂ 'ਤੇ ਬੈਠੇ ਹਨ। ਪਰ ਕੇਂਦਰ ਸਰਕਾਰ (center govt) ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਕਿਸੇ ਸਿਰੇ ਨਹੀਂ ਲੱਗ ਰਹੀ ਜਿਸਨੂੰ ਦੇਖਦੇ ਹੋਏ ਕਿਸਾਨਾਂ ਵੱਲੋਂ ਲਗਾਤਾਰ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਕਿਸਾਨਾਂ ਵੱਲੋਂ ਜੈਪੁਰ ਵਿਖੇ ਕਿਸਾਨ ਸੰਸਦ ਲਗਾ ਰਹੇ ਹਨ।

ਮੁੜ ਲੱਗੇਗੀ ਕਿਸਾਨ ਸੰਸਦ
ਮੁੜ ਲੱਗੇਗੀ ਕਿਸਾਨ ਸੰਸਦ

By

Published : Sep 14, 2021, 6:39 PM IST

Updated : Sep 14, 2021, 6:49 PM IST

ਹੈਦਰਾਬਾਦ:ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਕੱਲ 15 ਸਤੰਬਰ ਨੂੰ ਕਿਸਾਨ ਸੰਸਦ ਹੋਵੇਗੀ, ਜ਼ਿਕਰਯੋਗ ਹੈ ਕਿ ਕਿਸਾਨ 9 ਮਹੀਨਿਆਂ ਤੋਂ ਦਿੱਲੀ (delhi) ਦੇ ਬਾਰਡਰਾਂ 'ਤੇ ਬੈਠੇ ਹਨ, ਪਰ ਕੇਂਦਰ ਸਰਕਾਰ (center govt) ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਕਿਸੇ ਸਿਰੇ ਨਹੀਂ ਲੱਗ ਰਹੀ ਜਿਸਨੂੰ ਦੇਖਦੇ ਹੋਏ ਕਿਸਾਨਾਂ ਵੱਲੋਂ ਲਗਾਤਾਰ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਕਿਸਾਨਾਂ ਵੱਲੋਂ ਜੈਪੁਰ ਵਿਖੇ ਕਿਸਾਨ ਸੰਸਦ ਲਗਾ ਰਹੇ ਹਨ।

ਇਸਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਵਿਖੇ ਕਿਸਾਨ ਸੰਸਦ ਲਗਾਈ ਸੀ। ਜੋ ਕਿ ਸਿਆਸੀ ਸੰਸਦ ਦੇ ਬਰਾਬਰ ਚੱਲੀ ਸੀ ਹੁਣ ਕਿਸਾਨਾਂ ਵੱਲੋਂ ਜੈਪੁਰ ਚ ਕਿਸਾਨ ਸੰਸਦ ਲਗਾਉਂਣ ਦਾ ਫੈਸਲਾ ਕੀਤਾ ਹੈ। ਇਸ ਸੰਸਦ 'ਚ ਮੁੱਖ ਤੌਰ 'ਤੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਬੂਟਾ ਸਿੰਘ ਬੁਰਜਗਿੱਲ , ਰੂਲਦੂ ਸਿੰਘ ਮਾਨਸਾ, ਸੁਰਜੀਤ ਸਿੰਘ ਫੂਲ, ਮਨਜੀਤ ਸਿੰਘ ਰਾਏ ਸਮੇਤ ਹੋਰ ਕਿਸਾਨ ਮੋਜੂਦ ਰਹਿਣਗੇ।

ਕੇਂਦਰ ਸਰਕਾਰ ਨਾਲ ਕਿਸਾਨਾਂ ਦੀ 11 ਵਾਰ ਮੀਟਿੰਗ ਹੋ ਚੱੁਕੀ ਹੈ ਪਰ ਕੋਈ ਸਿੱਟਾ ਨਹੀਂ ਨਿੱਕਲਿਆ ਜਿਸਤੋਂ ਬਾਅਦ ਕਿਸਾਨਾਂ ਵੱਲੋਂ ਮੁੜ ਮਹਾਂਪੰਚਾਇਤਾਂ ਅਤੇ ਕਿਸਨਾ ਸੰਸਦ ਲਗਾਉਂਣ ਦਾ ਮਨ ਬਣਾਇਆ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਦੋਂ ਤੱਕ ਅਸੀਂ ਆਪਣੇ ਘਰ ਨਹੀਂ ਜਾਵਾਂਗੇ

ਉਧਰ ਸਰਕਾਰ ਵੀ ਆਪਣੇ ਰਵੱਇਏ ਤੇ ਅਟੱਲ ਦਿਖਾਈ ਦੇ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਹ ਕਾਨੂੰਨ ਕਿਸਾਨਾਂ ਦੇ ਹਿੱਤਾਂ ਲਈ ਲੈਕੇ ਆਏ ਹਾਂ ਜਿਸ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ ਪਰ ਕਿਸਾਨਾਂ ਨੂੰ ਇਹ ਮਜ਼ੂਰ ਨਹੀਂ ਜਿਸਦੇ ਵਿਰੋਧ ਵੱਜੋਂ ਕਿਸਾਨ ਸੜਕਾਂ 'ਤੇ ਬੈਠੇ ਹਨ ।

ਇਹ ਵੀ ਪੜ੍ਹੋ:ਕਿਸਾਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ ਛੋਟੇ ਕਿਸਾਨਾਂ...

Last Updated : Sep 14, 2021, 6:49 PM IST

ABOUT THE AUTHOR

...view details