ਨਵੀਂ ਦਿੱਲੀ:ਸੰਯੁਕਤ ਕਿਸਾਨ ਮੋਰਚਾ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਉੱਤੇ ਮੰਗਲਵਾਰ 26 ਨਵੰਬਰ ਨੂੰ ਦੇਸ਼ਭਰ ਵਿੱਚ 'ਰਾਜਭਵਨ ਮਾਰਚ' ਕਰਨਗੇ। ਸੰਯੁਕਤ ਮੋਰਚੇ ਦੀ ਕੋਆਰਡੀਨੇਟਿੰਗ ਕਮੇਟੀ ਅਤੇ ਡਰਾਫਟ ਕਮੇਟੀ ਦੀ ਆਨਲਾਈਨ ਬੈਠਕ (New Announcement Of SKM) ਵਿੱਚ ਸਾਰੇ ਰਾਜਾਂ ਦੀ ਰਾਜਧਾਨੀਆਂ ਵਿੱਚ ਕਿਸਾਨਾਂ ਨੇ ਰਾਜਭਵਨ ਮਾਰਚ ਕਰਨ ਦਾ ਫੈਸਲਾ ਲਿਆ ਹੈ। ਮੋਰਚੇ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਵਿੱਚ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਵਿੱਚ ਰਾਜਭਵਨ ਮਾਰਚ ਕਰਨ ਦੀਆਂ ਤਿਆਰੀਆਂ ਜਾਰੀ ਹਨ ਸਾਰੇ ਰਾਜਾਂ ਵਿੱਚ ਕਿਸਾਨ ਸੰਗਠਨਾਂ ਦੀਆਂ ਬੈਠਕਾਂ ਦਾ ਦੌਰ ਚੱਲ ਰਿਹਾ ਹੈ।
ਰਾਜਭਵਨ ਮਾਰਚ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ 14 ਨਵੰਬਰ ਨੂੰ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਸਾਰੇ ਸੰਗਠਨਾਂ ਦੀ ਮੀਟਿੰਗ ਕਰਵਾਈ ਜਾਵੇਗੀ ਜਿਸ ਵਿੱਚ ਰਾਜਪਾਲ ਨੂੰ ਦਿੱਤੇ ਗਏ ਹੋਰ ਮੁੱਦਿਆਂ ਨੂੰ ਵੀ ਅੰਤਿਮ ਰੂਪ ਦਿੱਤਾ ਜਾਵੇਗਾ।
ਕਿਸਾਨ ਨੇਤਾਵਾਂ ਮੁਤਾਬਕ, ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਕਿਸਾਨ ਸੰਗਠਨਾਂ ਵੱਲੋਂ 14 ਨਵੰਬਰ ਦੀ ਬੈਠਕ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਰਜ ਦਿਸ਼ਾ ਨਿਰਦੇਸ਼ ਨੂੰ ਵੀ ਅੰਤਿਮ ਰੂਪ ਦਿੱਤਾ ਜਾਵੇਗਾ। ਇਸ 'ਤੇ ਕੋਆਰਡੀਨੇਟਿੰਗ ਕਮੇਟੀ ਅਤੇ ਡਰਾਫਟ ਕਮੇਟੀ ਦੇ ਮੈਂਬਰਾਂ ਵਿਚਾਲੇ ਚਰਚਾ ਜਾਰੀ ਹੈ। ਇਸ ਡ੍ਰਾਫਟ ਨੂੰ ਜਨਰਲ ਬਾਡੀ ਦੀ ਬੈਠਕ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ।
ਬੈਠਕ ਵਿੱਚ ਜੰਗਲਾਤ ਸੁਰੱਖਿਆ ਕਾਨੂੰਨ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਸੋਧਾਂ ਦੀ ਨਿੰਦਾ ਕੀਤੀ ਗਈ ਅਤੇ ਇਸ ਖਿਲਾਫ ਦੇਸ਼ਭਰ ਵਿੱਚ ਆਦਿਵਾਸੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨਾਲ 15 ਨਵੰਬਰ ਨੂੰ ਸ਼ਹੀਦ ਬਿਰਸਾ ਮੁੰਡਾ ਦੀ ਜੈਯੰਤੀ ਵਾਲੇ ਦਿਨ ਇਕਜੁੱਟਤਾ ਪ੍ਰਦਰਿਸ਼ਤ ਕਰਨ ਦਾ ਫੈਸਲਾ ਲਿਆ ਹੈ। ਬੈਠਕ ਦੌਰਾਨ ਕਿਸਾਨ ਨੇਤਾ ਪਰਮਜੀਤ ਸਿੰਘ ਦੇ 380 ਦਿਨਾਂ ਤੱਕ ਚੱਲੇ ਕਿਸਾਨ ਅੰਦੋਲਨ ਵਿੱਚ ਵਿਸ਼ੇਸ਼ ਯੋਗਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਹ ਵੀ ਪੜ੍ਹੋ:ਸੀਐਮ ਦੀ ਰਿਹਾਇਸ਼ ਬਾਹਰ ਬੈਠੇ ਕਿਸਾਨਾਂ ਦੀਆਂ ਮੰਗਾਂ ਉੱਤੇ ਰੇੜਕਾ ਬਰਕਰਾਰ, ਕਿਸਾਨਾਂ ਨੇ ਮੰਗਿਆਂ ਲਿਖਤੀ ਭਰੋਸਾ