ਮਧੇਪੁਰਾ:ਕਈ ਵਾਰ ਘਰੇਲੂ ਝਗੜਿਆਂ ਦਾ ਸਤਾਇਆ ਆਦਮੀ ਅਜਿਹੇ ਖੌਫਨਾਕ ਕਦਮ ਚੁੱਕ ਲੈਂਦਾ ਹੈ ਕਿ ਇਸ ਬਾਰੇ ਸੁਣਨ ਵਾਲੇ ਲੋਕ ਦੰਦਾਂ ਥੱਲੇ ਜੀਭ ਦੇਣ ਲਈ ਮਜ਼ਬੂਰ ਹੋ ਜਾਂਦੇ ਹਨ। ਤਾਜ਼ੀ ਘਟਨਾ ਬਿਹਾਰ ਦੇ ਮਾਧੇਪੁਰਾ ਵਿੱਚ ਵਾਪਰੀ ਹੈ, ਜਿਸ ਬਾਰੇ ਸੁਣ ਕੇ ਇਕ ਵਾਰ ਤਾਂ ਤੁਸੀਂ ਵੀ ਸੁੰਨ ਹੋ ਜਾਵੋਗੇ। ਪਤੀ ਪਤਨੀ ਦੇ ਝਗੜੇ ਤੋਂ ਬਾਅਦ ਜੋ ਪਤੀ ਨੇ ਕਦਮ ਚੁੱਕਿਆ ਹੈ, ਉਹ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪਤਨੀ ਗਈ ਸੀ ਨਾਰਾਜ਼ ਹੋ ਕੇ ਪੇਕੇ:ਦਰਅਸਲ ਮਾਧੇਪੁਰਾ ਦਾ ਰਹਿਣ ਵਾਲਾ ਇਕ ਵਿਅਕਤੀ ਨਾਰਾਜ਼ ਹੋ ਕੇ ਪੇਕੇ ਗਈ ਪਤਨੀ ਤੋਂ ਇੰਨਾ ਦੁਖੀ ਹੋ ਗਿਆ ਕਿ ਉਸਨੇ ਗੁੱਸੇ ਵਿੱਚ ਆ ਕੇ ਆਪਣਾ ਗੁਪਤ ਅੰਗ ਹੀ ਵੱਢ ਲਿਆ। ਮਾਧੇਪੁਰਾ ਦੇ ਮੁਰਲੀਗੰਜ ਸਥਿਤ ਰਜਨੀ ਨਗਰ ਵਾਰਡ ਨੰਬਰ 17 ਦਾ ਰਹਿਣ ਵਾਲਾ ਕ੍ਰਿਸ਼ਨਾ ਵਾਸੁਕੀ ਇਸ ਗੱਲੋਂ ਦੁਖੀ ਸੀ ਕਿ ਉਸਦੀ ਘਰਵਾਲੀ ਉਸਨੂੰ ਬਿਨਾਂ ਦੱਸੇ ਨਾਰਾਜ਼ ਹੋ ਕੇ ਪੇਕੇ ਚਲੀ ਗਈ ਹੈ ਤੇ ਵਾਪਸ ਨਹੀਂ ਆ ਰਹੀ। ਇਸੇ ਤੋਂ ਗੁੱਸੇ ਵਿੱਚ ਆ ਕੇ ਇਸ ਵਿਅਕਤੀ ਨੇ ਇਹ ਕੰਮ ਕੀਤਾ ਹੈ। ਫਿਲਹਾਲ ਇਸ ਵਿਅਕਤੀ ਨੂੰ ਲਾਗੇ ਦੇ ਸਿਹਤ ਕੇਂਦਰ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।