ਹੈਦਰਾਬਾਦ:ਵਿਦੇਸਾਂ ਚ ਫਸੇ ਭਾਰਤੀਆਂ ਲਈ ਫਰਿਸ਼ਤਾਂ ਤੇ ਸਮਾਜ ਸੇਵੀ ਡਾ. ਐਸਪੀ ਓਬਰਾਏ (Dr. SP Singh Oberoi) ਦੀ ਜ਼ਿੰਦਗੀ ਤੇ Bollywood ਫ਼ਿਲਮ ਬਣਨ ਜਾ ਰਹੀ ਹੈ। ਵਿਦੇਸ਼ੀ ਜੇਲਾਂ 'ਚ ਫਸੇ ਹਿੰਦੂਸਤਾਨੀਆਂ ਦੀ ਘਰ ਵਾਪਸੀ ਕਰਵਾਉਣ ਤੋਂ ਬਾਅਦ ਅਫ਼ਗਾਨਿਸਤਾਨ ਦੇ ਰਿਫ਼ਿਊਜੀਆਂ ਲਈ ਫ਼ਰਿਸਤਾ ਬਣੇ ਡਾ. ਐਸ ਪੀ ਸਿੰਘ ਓਬਰਾਏ (ਸੁਰੇਂਦਰਪਾਲ ਸਿੰਘ ਓਬਰਾਏ) ਦੀ ਜੀਵਨੀ 'ਤੇ ਇੱਕ ਬਾਲੀਵੁੱਡ ਫ਼ਿਲਮ ਬਣਨ ਜਾ ਰਹੀ ਹੈ।
ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਨੇ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ (Charitable Trust) ਦੇ ਸੰਚਾਲਕ, ਕਾਰੋਬਾਰੀ ਡਾ: ਓਬਰਾਏ ਦਾ ਚਿਹਰਾ OTT (Over the top) 'ਤੇ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਡਾ. ਓਬਰਾਏ ਦੇ ਸਮੁੱਚੇ ਜੀਵਨ 'ਤੇ ਵੱਡੇ ਪਰਦੇ ਦੀ ਫ਼ਿਲਮ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।