ਪੰਜਾਬ

punjab

ETV Bharat / bharat

Anantnag Encounter: ਮੁਕਾਬਲੇ 'ਚ ਮਾਰਿਆ ਗਿਆ ਲਸ਼ਕਰ ਕਮਾਂਡਰ ਉਜ਼ੈਰ ਖਾਨ, ਇਕ ਹੋਰ ਅੱਤਵਾਦੀ ਵੀ ਕੀਤਾ ਢੇਰ - ਫੌਜ ਦਾ ਸਰਚ ਆਪਰੇਸ਼ਨ

ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਨ੍ਹਾਂ ਮਾਰੇ ਗਏ ਅੱਤਵਾਦੀਆਂ 'ਚ ਲਸ਼ਕਰ ਕਮਾਂਡਰ ਉਜ਼ੈਰ ਖਾਨ ਵੀ ਸ਼ਾਮਲ ਹੈ। ਫਿਲਹਾਲ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। (Anantnag Encounter)

Anantnag encounter
Anantnag encounter

By ETV Bharat Punjabi Team

Published : Sep 19, 2023, 5:10 PM IST

ਅਨੰਤਨਾਗ:ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ ਹਨ। ਇਸ ਸਬੰਧੀ ਜਾਣਕਾਰੀ ਮੁਤਾਬਕ ਮਾਰੇ ਗਏ ਅੱਤਵਾਦੀਆਂ 'ਚ ਲਸ਼ਕਰ ਕਮਾਂਡਰ ਉਜ਼ੈਰ ਖਾਨ ਵੀ ਸ਼ਾਮਲ ਹੈ। ਦੱਸ ਦੇਈਏ ਕਿ ਉਜ਼ੈਰ ਖਾਨ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਫਿਲਹਾਲ ਇਲਾਕੇ 'ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।

ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਰਹੇਗਾ: ਅਨੰਤਨਾਗ 'ਚ ਅੱਤਵਾਦ ਵਿਰੋਧੀ ਆਪ੍ਰੇਸ਼ਨ 'ਤੇ ਜਾਣਕਾਰੀ ਦਿੰਦੇ ਹੋਏ ਏ.ਡੀ.ਜੀ.ਪੀ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਸਰਚ ਆਪਰੇਸ਼ਨ ਜਾਰੀ ਰਹੇਗਾ ਕਿਉਂਕਿ ਕਈ ਇਲਾਕੇ ਅਜੇ ਵੀ ਬਚੇ ਹੋਏ ਹਨ... ਅਸੀਂ ਜਨਤਾ ਨੂੰ ਉੱਥੇ ਨਾ ਜਾਣ ਦੀ ਅਪੀਲ ਕਰਾਂਗੇ... ਸਾਡੇ ਕੋਲ 2-3 ਅੱਤਵਾਦੀਆਂ ਦੇ ਬਾਰੇ ਜਾਣਕਾਰੀ ਸੀ। ਇਹ ਸੰਭਵ ਹੈ ਕਿ ਸਾਨੂੰ ਕਿਤੇ ਤੀਜੀ ਲਾਸ਼ ਮਿਲ ਸਕਦੀ ਹੈ, ਇਸ ਲਈ ਅਸੀਂ ਖੋਜ ਮੁਹਿੰਮ ਨੂੰ ਪੂਰਾ ਕਰਾਂਗੇ। (Anantnag Encounter)

ਲਸ਼ਕਰ ਕਮਾਂਡਰ ਦੀ ਲਾਸ਼ ਹੋਈ ਬਰਾਮਦ:ਉਸ ਨੇ ਅੱਗੇ ਕਿਹਾ ਕਿ ਅਸੀਂ ਲਸ਼ਕਰ ਕਮਾਂਡਰ ਦੀ ਲਾਸ਼ ਲੱਭ ਲਈ ਹੈ ਅਤੇ ਇਸ ਨੂੰ ਬਰਾਮਦ ਕਰ ਲਿਆ ਹੈ। ਅਸੀਂ ਇੱਕ ਹੋਰ ਲਾਸ਼ ਵੀ ਲੱਭ ਸਕਦੇ ਹਾਂ... ਅਸੀਂ ਤੀਜੀ ਲਾਸ਼ ਦੀ ਭਾਲ ਕਰ ਰਹੇ ਹਾਂ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ 13 ਸਤੰਬਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋਈ ਸੀ।

ਫੌਜ ਅਤੇ ਪੁਲਿਸ ਦੇ ਅਧਿਕਾਰੀ ਹੋਏ ਸਨ ਸ਼ਹੀਦ: ਇਸ ਮੁਕਾਬਲੇ ਦੌਰਾਨ ਫੌਜ ਦੇ ਦੋ ਸੀਨੀਅਰ ਅਧਿਕਾਰੀ ਅਤੇ ਜੰਮੂ-ਕਸ਼ਮੀਰ ਦੇ ਡੀ.ਐੱਸ.ਪੀ. ਸ਼ਹੀਦ ਹੋਏ ਸਨ, ਇਸ ਦੌਰਾਨ ਇੱਕ ਜਵਾਨ ਵੀ ਸ਼ਹੀਦ ਹੋਇਆ ਸੀ ਤੇ ਅੱਜ ਪਿਰ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ, ਜੋ ਪਿਛਲੇ ਦਿਨੀਂ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਸੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਰੇਸ਼ਨ ਜਾਰੀ ਰੱਖਿਆ ਸੀ।

ABOUT THE AUTHOR

...view details