ਹੈਦਰਾਬਾਦ ਡੈਸਕ: ਰਾਜਨੀਤਕ, ਵਪਾਰ, ਅਦਾਕਾਰੀ ਹੋਵੇ ਜਾਂ ਵਿਗਿਆਨ ਖੇਤਰ, ਅੱਜ ਮਹਿਲਾਵਾਂ (Missile Women of India) ਕਿਸੇ ਤੋਂ ਘੱਟ ਨਹੀਂ ਹਨ। ਅੱਜ ਯਾਦ ਕਰਾਂਗੇ ਅਤੇ ਜਾਣਾਂਗੇ ਭਾਰਤ ਦੀਆਂ ਪ੍ਰਸਿੱਧ ਵਿਗਿਆਨੀ ਮਹਿਲਾਵਾਂ ਬਾਰੇ, ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਆਪਣਾ ਸਿੱਕਾ ਜਮਾਇਆ। ਜਿੱਥੇ ਭਾਰਤ 15 ਅਗਸਤ ਨੂੰ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਉੱਥੇ ਹੀ, ਅਸੀ ਅੱਜ ਵਿਗਿਆਨ ਖੇਤਰ ਦੇ ਪ੍ਰਸਿੱਧ ਮਹਿਲਾਵਾਂ ਬਾਰੇ ਜਾਣਦੇ ਹਾਂ।
ਅੰਨਦੀਬਾਈ ਗੋਪਾਲਰਾਓ ਜੋਸ਼ੀ (Anandibai Gopalrao Joshi) : ਅੰਨਦੀਬਾਈ ਗੋਪਾਲਰਾਓ ਜੋਸ਼ੀ ਭਾਰਤ ਦੀ ਪਹਿਲਾ ਮਹਿਲਾ ਹੈ ਜਿਸ ਨੇ ਯੂਐਸ ਤੋਂ ਵੈਸਟਰਨ ਮੈਡੀਕਲ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤਾ ਅਤੇ ਡਿਗਰੀ ਹਾਸਲ ਕੀਤੀ। ਅਜਿਹਾ ਕਿਹਾ ਜਾਂਦਾ ਹੈ ਕਿ ਅੰਨਦੀਬਾਈ ਨੇ ਪਹਿਲੀ ਵਾਰ ਅਮਰੀਕਾ ਦੀ ਧਰਤੀ ਉੱਤੇ ਪੈਰ ਰੱਖਿਆ। ਉਨ੍ਹਾਂ ਨੇ 1886 ਵਿੱਚ ਅਮਰੀਕਾ (indian women scientists) ਵਿਖੇ ਵੈਸਟਰਨ ਮੈਡੀਕਲ ਵਿੱਚ ਦੋ ਸਾਲ ਦੀ ਡਿਗਰੀ ਨਾਲ ਸਨਾਤਕ ਦੀ ਉਪਲਬਧੀ ਪ੍ਰਾਪਤ ਕੀਤੀ। ਉਨ੍ਹਾਂ ਦੇ ਪਤੀ ਗੋਪਾਲਰਾਓ ਜੋਸ਼ੀ ਨੇ ਅੰਨਦੀਬਾਈ ਨੂੰ ਵੈਸਟਰਨ ਮੈਡੀਕਲ ਦਾ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ।
ਕਾਦੰਬਿਨੀ ਗਾਗੂੰਲੀ (Kadambini Ganguly) : ਕਾਦੰਬਿਨੀ ਗਾਗੂੰਲੀ 1884 ਵਿੱਚ ਕਲਕੱਤਾ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਉਹ ਪਹਿਲੀ ਭਾਰਤੀ ਮਹਿਲਾ ਡਾਕਟਰਾਂ ਚੋਂ ਇਕ ਸੀ ਜਿਸ ਨੇ ਆਧੁਨਿਕ ਮੈਡੀਕਲ ਵਿੱਚ ਡਿਗਰੀ ਦਾ ਅਧਿਐਨ ਕੀਤਾ। ਸਕਾਟਲੈਂਡ ਵਿੱਚ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ, ਕਾਦੰਬਿਨੀ ਨੇ ਭਾਰਤ ਵਿੱਚ ਇਕ ਸਫ਼ਲ ਮੈਡੀਕਲ ਖੇਤਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਗਾਂਗੂਲੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਸਪੀਕਰ ਵੀ ਰਹੀ ਹੈ।
ਬਿਭਾ ਚੌਧਰੀ (Bibha Chowdhuri) : ਬਿਭਾ ਚੌਧਰੀ ਭਾਰਤ ਦੀ ਪਹਿਲੀ ਮਹਿਲਾ ਉੱਚ ਊਰਜਾ ਭੌਤਿਕ ਵਿਗਿਆਨੀ ਅਤੇ ਟਾਟਾ ਇੰਸਟੀਚਿਊਟ ਆਫ਼ ਫੰਡਾਮੇਂਟਲ ਰਿਸਰਚ ਵਿੱਚ ਪਹਿਲੀ ਮਹਿਲਾ ਵਿਗਿਆਨੀ ਸੀ। ਚੌਧਰੀ ਨੇ ਕਣ ਭੌਤਿਕ ਅਤੇ ਬ੍ਰਾਹਿਮੰਡੀ ਕਿਰਣਾਂ ਉੱਤੇ ਕੰਮ ਕੀਤਾ। ਇੰਟਰਨੈਸ਼ਨਲ ਏਸਟ੍ਰੋਨੋਮੀਕਲ ਯੂਨੀਅਨ (IAU) ਨੇ ਉਸ ਤੋਂ ਬਾਅਦ ਪੀਲੇ-ਚਿੱਟੇ ਬੌਨੇ ਤਾਰੇ HD 86081 ਨੂੰ ਫਿਰ ਤੋਂ ਬਿਭਾ ਨਾਂਅ ਦੇ ਕੇ ਸਨਮਾਨਿਤ ਕੀਤਾ।