ਚੰਡੀਗੜ੍ਹ: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਹੀ ਨਵੀਂ ਨਵੀਂ ਚੀਜ਼ਾਂ ਦੀ ਵੀਡੀਓ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕਰਦੇ ਰਹਿੰਦੇ ਹਨ।ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰੰਸ਼ਸ਼ਕਾਂ ਵੱਲੋਂ ਪਸੰਦ ਵੀ ਕੀਤੀਆਂ ਜਾਂਦੀਆਂ ਹਨ। ਹਾਲ ਹੀ ਚ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਵਿੱਟਰ ਯੂਜਰਸ ਇਸ ਨੂੰ ਲਗਾਤਾਰ ਸ਼ੇਅਰ ਵੀ ਕਰ ਰਹੇ ਹਨ।
ਦੱਸ ਦਈਏ ਕਿ ਆਨੰਦ ਮਹਿੰਦਰਾ ਨੇ ਆਪਣਾ ਟਵਿੱਟਰ ਹੈਂਡਲ ’ਤੇ ਡੋਸਾ ਬਣਾਉਣ ਵਾਲੇ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ ਹੈ ਕਿ ਇਨ੍ਹਾਂ ਸੱਜਨ ਦੀ ਵਜ੍ਹਾਂ ਤੋਂ ਰੋਬੋਟ ਵੀ ਅਨਪ੍ਰੋਡਕਟਿਵ ਅਤੇ ਹੌਲੀ ਨਜਰ ਆਉਂਦਾ ਹੈ। ਮੈ ਇਸਨੂੰ ਦੇਖ ਕੇ ਹੈਰਾਨ ਹਾਂ ਅਤੇ ਭੁੱਖ ਲੱਗੀ ਹੈ।