ਚੰਡੀਗੜ੍ਹ: ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਵੱਲੋਂ ਇੱਕ ਦਿਵਿਆਂਗ ਰਿਕਸ਼ਾ ਚਾਲਕ ਨੂੰ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਦਿਵਿਆਂਗ ਬਿਰਜੂ ਰਾਮ ਨੂੰ ਨੌਕਰੀ ਦਿੰਦੇ ਹੋਏ ਆਪਣੇ ਸੋਸ਼ਲ ਖਾਤੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਹੈ, ਇੱਕ ਬ੍ਰੇਕ ਦਾ ਹਰ ਕੋਈ ਹੱਕਦਾਰ।
ਅਜਿਹਾ ਪਹਿਲਾ ਮੌਕਾ ਨਹੀਂ ਜਦੋਂ ਉਨ੍ਹਾਂ ਵੱਲੋਂ ਕੋਈ ਅਜਿਹਾ ਉਪਰਾਲਾ ਕੀਤਾ ਗਿਆ ਹੈ। ਉਹ ਆਪਣੀਆਂ ਅਜਿਹੀਆਂ ਪਹਿਲ ਕਦਮੀਆਂ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਨੌਕਰੀ ਮਿਲਣ ਦੇ ਚੱਲਦੇ ਬਿਰਜੂ ਰਾਮ ਵਿੱਚ ਵੀ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਦਰਅਸਲ ਕਈ ਯੂਟਿਊਬ ਚੈਲਨਜ ਦੇ ਵੱਲੋਂ ਬਿਰਜੂ ਰਾਮ ਬਾਰੇ ਨੈਗੇਟੀਵਿਟੀ ਫੈਲਾਈ ਗਈ ਸੀ ਕਿ ਉਹ ਧਾਰਮਿਕ ਸਥਾਨਾਂ ਦੇ ਬਾਹਰ ਜਾ ਕੇ ਭੀਖ ਮੰਗਦਾ ਹੈ। ਆਨੰਦ ਮਹਿੰਦਰਾ ਨੇ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਬਿਰਜੂ ਰਾਮ ਨੂੰ ਦਿੱਲੀ ਦੇ ਇਲੈਕਟਰੀਕਲ ਵਹੀਕਲ ਯਾਰਡ ਵਿੱਚ ਨੌਕਰੀ ਮਿਲ ਗਈ ਹੈ। ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਹਰ ਕੋਈ ਬ੍ਰੇਕ ਦਾ ਹੱਕਦਾਰ ਹੈ।