ਗੁਜਰਾਤ:ਆਮ ਬਜਟ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਅਮੂਲ ਨੇ ਅੱਜ ਸਵੇਰੇ ਵੱਡਾ ਝਟਕਾ ਦਿੱਤਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਤੋਂ ਦੁੱਧ ਦੀ ਕੀਮਤ (Amul hikes milk Price) ਵਿੱਚ 3 ਰੁਪਏ ਦਾ ਵਾਧਾ ਕੀਤਾ ਜਾ ਰਿਹਾ ਹੈ। ਇਹ ਕੀਮਤਾਂ ਅੱਜ ਤੋਂ ਲਾਗੂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਤੂਬਰ 'ਚ ਅਮੂਲ ਨੇ ਕੀਮਤ 'ਚ ਦੋ ਰੁਪਏ ਦਾ ਵਾਧਾ ਕੀਤਾ ਸੀ।
ਤਾਜ਼ਾ ਜਾਣਕਾਰੀ ਅਨੁਸਾਰ ਅਮੂਲ ਦੇ ਤਾਜ਼ਾ ਅੱਧੇ ਲੀਟਰ ਦੀ ਕੀਮਤ ਹੁਣ 27 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 1 ਲੀਟਰ ਦੀ ਕੀਮਤ 54 ਰੁਪਏ ਹੋ ਗਈ ਹੈ। ਯੂਨੀਅਨ ਦੇ ਮੈਨੇਜਿੰਗ ਡਾਇਰੈਕਟਰ ਜੈਨ ਮਹਿਤਾ ਨੇ ਸਪੱਸ਼ਟ ਕੀਤਾ ਕਿ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਗੁਜਰਾਤ ਵਿੱਚ ਲਾਗੂ ਨਹੀਂ ਹੋਵੇਗਾ। ਨਵੀਆਂ ਦਰਾਂ ਮੁੰਬਈ, ਕੋਲਕਾਤਾ ਅਤੇ ਦਿੱਲੀ ਸਮੇਤ ਹੋਰ ਬਾਜ਼ਾਰਾਂ ਲਈ ਹਨ।
ਇਸ ਦੇ ਨਾਲ ਹੀ ਅੱਧਾ ਕਿਲੋ ਅਮੂਲ ਗੋਲਡ ਯਾਨੀ ਫੁੱਲ ਕਰੀਮ ਦੁੱਧ ਦੀ ਕੀਮਤ 33 ਰੁਪਏ ਹੋ ਗਈ ਹੈ। ਇਸ ਦੇ 2 ਕਿਲੋ ਦੇ ਪੈਕੇਟ ਦੀ ਕੀਮਤ 66 ਰੁਪਏ ਹੈ। ਜਦੋਂ ਕਿ ਅਮੂਲ ਗਾਂ ਦੇ 1 ਲਿ. ਦੁੱਧ ਦੀ ਨਵੀਂ ਕੀਮਤ 56 ਰੁਪਏ ਹੋ ਗਈ ਹੈ। ਹੁਣ ਇਸ ਦੇ ਅੱਧੇ ਲਿਟਰ ਪੈਕੇਟ ਦੀ ਕੀਮਤ ਲਈ 56 ਰੁਪਏ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ ਹੁਣ ਮੱਝ ਦਾ A2 ਦੁੱਧ 70 ਰੁਪਏ 'ਚ ਮਿਲੇਗਾ।
ਇਸ ਕਾਰਨ ਵਧੀ ਕੀਮਤ:-ਅਮੂਲ ਕੰਪਨੀ ਨੇ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਉਤਪਾਦਨ ਅਤੇ ਲਾਗਤ ਵਧਣ ਕਾਰਨ ਲਿਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚਾਰੇ ਦੀ ਕੀਮਤ ਵਿੱਚ ਕਰੀਬ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਇਹ ਫੈਸਲਾ ਲੈਣਾ ਪਿਆ।
ਇਹ ਵੀ ਪੜੋ:-BUDGET 2023: 1 ਰੁਪਏ ਦੀ ਕਮਾਈ ਵਿੱਚ ਉਧਾਰ ਦੇ 34 ਪੈਸੇ, ਕਰਜ਼ੇ ਦੇ ਵਿਆਜ ਚਕਾਉਣ ਉਤੇ 20 ਪੈਸੇ ਖਰਚ