ਪੰਜਾਬ

punjab

ETV Bharat / bharat

ਅੰਮ੍ਰਿਤਸਰ ਕਸਟਮ ਵਿਭਾਗ ਨੇ ਸੋਨੇ ਦੀ ਸਮਗਲਿੰਗ ਕਰਨ ਦੇ ਦੋਸ਼ਾਂ ਹੇਠ ਇੱਕ ਔਰਤ ਨੂੰ ਕੀਤਾ ਕਾਬੂ

ਅੰਮ੍ਰਿਤਸਰ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਹਾਂ ਤੋਂ ਆਈ ਇੱਕ ਮਹਿਲਾ ਯਾਤਰੂ ਨੂੰ ਸੋਨੇ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਫੜਿਆ ਹੈ ਜੋ ਲਗਭਗ 375 ਗ੍ਰਾਮ ਸੋਨੇ ਦੀ ਤਸਕਰੀ ਕਰ ਰਹੀ ਸੀ।

ਅੰਮ੍ਰਿਤਸਰ ਕਸਟਮ ਵਿਭਾਗ ਨੇ ਸੋਨੇ ਦੀ ਸਮਗਲਿੰਗ ਕਰਨ ਦੇ ਦੋਸ਼ਾਂ ਹੇਠ ਇੱਕ ਔਰਤ ਨੂੰ ਕੀਤਾ ਕਾਬੂ
ਅੰਮ੍ਰਿਤਸਰ ਕਸਟਮ ਵਿਭਾਗ ਨੇ ਸੋਨੇ ਦੀ ਸਮਗਲਿੰਗ ਕਰਨ ਦੇ ਦੋਸ਼ਾਂ ਹੇਠ ਇੱਕ ਔਰਤ ਨੂੰ ਕੀਤਾ ਕਾਬੂ

By

Published : Dec 20, 2020, 8:20 PM IST

ਨਵੀਂ ਦਿੱਲੀ: ਅੰਮ੍ਰਿਤਸਰ ਕਸਟਮ ਵਿਭਾਗ ਦੀ ਟੀਮ ਵਿਭਾਗ ਦੀ ਟੀਮ ਸ਼ਾਰਜਹਾਂ ਤੋਂ ਆਈ ਇੱਕ ਔਰਤ ਯਾਤਰੂ ਨੂੰ ਸੋਨੇ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ, ਜੋ ਲਗਭਗ 375 ਗ੍ਰਾਮ ਸੋਨੇ ਦੀ ਸਮਗਲਿੰਗ ਕਰ ਰਹੀ ਸੀ।

ਵੇਖੋ ਵੀਡੀਓ।

ਦਿੱਲੀ ਤੋਂ ਕਸਟਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉੱਕਤ ਔਰਤ ਉੱਤੇ ਉਦੋਂ ਸ਼ੱਕ ਹੋਇਆ ਜਦੋਂ ਉਹ ਗ੍ਰੀਨ ਚੈਨਲ ਕ੍ਰਾਸ ਕਰ ਰਹੀ ਸੀ। ਸ਼ੱਕ ਦੇ ਆਧਾਰ ਉੱਤੇ ਕੀਤੀ ਜਾਂਚ ਦੌਰਾਨ ਉਸ ਦੇ ਕੋਲੋਂ ਸੋਨੇ ਦੇ ਪੇਸਟ ਦੇ ਛੋਟੇ-ਛੋਟੋ ਦੋ ਬੰਡਲ ਬਰਾਮਦ ਹੋਏ, ਜਿਸ ਦਾ ਵਜ਼ਨ 486 ਗ੍ਰਾਮ ਸੀ। ਗੋਲਡ ਪੋਸਟ ਤੋਂ ਸੋਨਾ ਕੱਢਣ ਤੋਂ ਬਾਅਦ ਕੁੱਲ 375 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ 19.28 ਲੱਖ ਰੁਪਏ ਹੈ।

ਕਸਟਮ ਅਧਿਕਾਰੀਆਂ ਨੇ ਬਰਾਮਦ ਸੋਨੇ ਨੂੰ ਕਸਟਮ ਐਕਟ ਦੇ ਸੈਕਸ਼ਨ 110 ਦੇ ਤਹਿਤ ਜ਼ਬਤ ਕਰ ਲਿਆ ਹੈ। ਉਥੇ ਮਹਿਲਾਂ ਤੋਂ ਹਾਲੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details