ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸਵੇਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲਣ ਲਈ ਉਨ੍ਹਾਂ ਦੇ ਪ੍ਰਧਾਨ ਮੰਤਰੀ ਰਿਹਾਇਸ਼ (PM Residence) ‘ਤੇ ਪੁਈਜੇ। ਉਥੇ ਉਨ੍ਹਾਂ ਦੀ ਇਸ ਵੇਲੇ ਮੁਲਾਕਾਤ ਚਲ ਰਹੀ ਹੈ। ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਇਹ ਮੀਟਿੰਗ ਕੈਬਨਿਟ ਦੀ ਮੀਟਿੰਗ ਤੋਂ ਠੀਕ ਪਹਿਲਾਂ ਹੋ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਪੀਐਮ ਮੋਦੀ ਦੇ ਨਾਲ ਕਸ਼ਮੀਰ ਸਮੇਤ ਹੋਰ ਕੌਮੀ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ।
ਸੋਮਵਾਰ ਨੂੰ ਕੌਮੀ ਸੁਰੱਖਿਆ ‘ਤੇ ਹੋਈ ਸੀ ਮੀਟਿੰਗ
ਪੀਐਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਦੀ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਅਮਿਤ ਸ਼ਾਹ ਨੇ ਕੌਮੀ ਸੁਰੱਖਿਆ (National Security) ਮੁੱਦੇ ‘ਤੇ ਲਗਭਗ ਛੇ ਘੰਟੇ ਲੰਮੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਅੰਤਰੀ ਸੁਰੱਖਿਆ (Internal Security) ਨੂੰ ਲੈ ਕੇ ਸੂਬਿਆਂ ਵਿਚਾਲੇ ਤਾਲਮੇਲ ਕਾਇਮ ਕਰਨ ‘ਤੇ ਜੋਰ ਦਿੱਤਾ ਸੀ।
ਹਰੇਕ ਛੋਟੀ ਸੂਚਨਾ ‘ਤੇ ਕਾਰਵਾਈ ਦੀ ਦਿੱਤੀ ਸੀ ਹਦਾਇਤ
ਸੂਤਰਾਂ ਮੁਤਾਬਕ ਸ਼ਾਹ ਨੇ ਛੋਟੀ ਤੋਂ ਛੋਟੀ ਸੂਚਨਾ ‘ਤੇ ਅਹਿਤਿਆਤ ਨਾਲ ਕਾਰਵਾਈ ਦੀ ਹਦਾਇਤ ਦਿੱਤੀ ਹੈ। ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ, ਆਈਜੀ ਅਤੇ ਐਸਪੀ ਅਤੇ ਹੋਰ ਪੁਲਿਸ ਅਫਸਰਾਂ ਦੇ ਪੱਧਰ ‘ਤੇ ਚੋਣਵੇਂ ਫੀਲਡ ਅਫਸਰ, ਕੇਂਦਰੀ ਪੁਲਿਸ ਸੁਰੱਖਿਆ ਦਸਤਿਆਂ ਦੇ ਮੁਖੀਆਂ, ਖੂਫੀਆ ਏਜੰਸੀਆਂ ਅਤੇ ਪੁਲਿਸ ਆਰਗੇਨਾਈਜੇਸ਼ਨਾਂ ਦੀ ਬੰਦ ਕਮਰਾ ਕਾਨਫਰੰਸ ਹੋਈ ਸੀ।