ਨਵੀ ਦਿੱਲੀ:ਲਖਨਊ ਵਿੱਚ ਸਾਬਕਾ ਆਈਪੀਐਸ ਅਧਿਕਾਰੀ ਅਮਿਤਾਭ ਠਾਕੁਰ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ 'ਤੇ ਦਿੱਲੀ ਵਿੱਚ ਇੱਕ ਬਲਾਤਕਾਰ ਪੀੜਤ ਅਤੇ ਉਸ ਦੇ ਦੋਸਤ ਦੀ ਆਤਮ ਹੱਤਿਆ ਲਈ ਪ੍ਰੇਰਿਤ ਕਰਨ ਦਾ ਮਾਮਲਾ ਸ਼ਾਮਿਲ ਸੀ। ਇਸ ਰਾਜਨੀਤਿਕ ਜੱਥੇਬੰਦੀ ਦਾ, ਪੀਟੀਆਈ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ।
ਇਸ ਤੋਂ ਇਲਾਵਾਂ ਅਮਿਤਾਭ ਠਾਕੁਰ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ। ਉਨ੍ਹਾਂ ਦੇ ਨਿਵਾਸ ਦੇ ਬਾਹਰ ਯੂ.ਪੀ ਪੁਲਿਸ ਵਾਹਨ ਦੀ ਛੱਤ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ। ਇੱਕ ਵੀਡੀਓ ਵਾਇਰਲ ਵਿੱਚ ਦਿਖਾਈ ਦਿੱਤੇ। ਵਾਇਰਲ ਵੀਡੀਓ ਵਿੱਚ ਉਸਨੂੰ ਇਹ ਕਹਿੰਦੇ ਸੁਣਿਆ ਗਿਆ ਕਿ "ਮੈਂ ਉਦੋਂ ਤੱਕ ਪੁਲਿਸ ਨਾਲ ਨਹੀਂ ਜਾਵਾਂਗਾ।
ਜਦੋਂ ਤੱਕ ਮੈਨੂੰ ਐਫ.ਆਈ.ਆਰ ਦੀ ਕਾਪੀ ਸਬੂਤ ਵਜੋਂ ਨਹੀਂ ਦਿਖਾਈ ਜਾਂਦੀ। ਇਸ ਦੇ ਬਾਵਜੂਦ ਵੀ ਉਸ ਨੂੰ ਗੱਡੀ ਵਿੱਚ ਧੱਕ ਦਿੱਤਾ ਗਿਆ। ਸਾਬਕਾ ਆਈ.ਪੀ.ਐਸ ਅਧਿਕਾਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੈਨੂੰ ਪੁਲਿਸ ਬਿਨਾਂ ਕਿਸੇ ਕਾਰਨ ਦੇ ਜ਼ਬਰਦਸਤੀ ਹਜ਼ਰਤਗੰਜ ਕੋਤਵਾਲੀ ਲੈ ਗਈ ਹੈ।"
ਯੂ ਪੀ ਪੁਲਿਸ ਦੇ ਮਹਾਂਨਿਰਦੇਸ਼ਕ ਮੁਕੁਲ ਗੋਇਲ ਅਨੁਸਾਰ "16 ਅਗਸਤ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪੀੜਤ ਅਤੇ ਉਸ ਦੇ ਸਹਿਯੋਗੀ ਦੁਆਰਾ ਆਤਮ-ਹੱਤਿਆ ਦੀ ਕੋਸ਼ਿਸ਼ ਦੇ ਸਬੰਧ ਵਿੱਚ ਸਰਕਾਰ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਜਾਂਚ ਦੌਰਾਨ ਘੋਸੀ ਤੋਂ ਬਸਪਾ ਦੇ ਸੰਸਦ ਮੈਂਬਰ ਅਤੁਲ ਰਾਏ ਅਤੇ ਅਮਿਤਾਭ ਠਾਕੁਰ ਨੇ ਪੀੜਤਾ ਅਤੇ ਉਸ ਦੇ ਸਹਿਯੋਗੀ ਗਵਾਹ ਨੂੰ ਆਤਮ ਹੱਤਿਆ ਕਰਨ ਅਤੇ ਹੋਰ ਦੋਸ਼ਾਂ ਲਈ ਉਕਸਾਉਣ ਦੇ ਲਈ ਪਹਿਲੀ ਨਜ਼ਰ ਵਿੱਚ ਦੋਸ਼ੀ ਪਾਇਆ ਗਿਆ ਹੈ। ਜਿਸ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼ ਵੀ ਕੀਤੀ ਹੈ। ਡੀਜੀਪੀ ਨੇ ਜਾਂਚ ਦੌਰਾਨ ਅਮਿਤਾਭ ਠਾਕੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਨੇ ਕੈਪਟਨ ਬਾਰੇ ਕਹੀ ਇਹ ਗੱਲ...