ਚੰਡੀਗੜ੍ਹ:ਨਾ ਸਿਰਫ਼ ਹਾਲੀਵੁੱਡ ਫਿਲਮ ‘ਦਿ ਇੰਟਰਨ’ਦੇ ਭਾਰਤੀ ਰੂਪਾਂਤਰਣ ਵਿੱਚ, ਬਲਕਿ ਅਭਿਨੇਤਾ ਅਮਿਤਾਭ ਬੱਚਨ (Amitabh Bachchan) ਅਤੇ ਦੀਪਿਕਾ ਪਾਦੂਕੋਣ (Deepika ) ਵੀ ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ‘ਕੇ’ ਵਿੱਚ ਸਕ੍ਰੀਨ ਸਪੇਸ ਸ਼ੇਅਰ ਕਰਨਗੇ। 'ਕੇ' ਇਕ ਵਿਗਿਆਨ ਕਲਪਨਾ ਡਰਾਮਾ ਹੈ। ਜਿਸ ਵਿੱਚ ਅਭਿਨੇਤਾ ਪ੍ਰਭਾਸ ਵੀ ਹਨ।
ਰਾਮੋਜੀ ਫਿਲਮ ਸਿਟੀ ਵਿਚ ਹੋਵੇਗੀ ਸ਼ੂਟਿੰਗ
ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।ਤੁਹਾਨੂੰ ਦੱਸਦੇਈਏ ਕਿ ਅਮਿਤਾਭ ਬੱਚਨ ਹੈਦਰਾਬਾਦ ਪਹੁੰਚ ਚੁੱਕੇ ਹਨ ਅਤੇ ਇਹ ਫਿਲਮ ਰਾਮੋਜੀ ਫਿਲਮ ਸਿਟੀ ਵਿਖੇ ਸ਼ੂਟ ਕੀਤੀ ਜਾਵੇਗੀ।
ਡਾਇਰੈਕਟਰ ਨਾਗ ਅਸ਼ਵਿਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਸ ਫਿਲਮ ਦੀ ਕਹਾਣੀ, ਸਕ੍ਰਿਪਟ ਅਤੇ ਸਾਰੀਆਂ ਤਿਆਰੀਆਂ ਪ੍ਰਭਾਸ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਤੇ ਪ੍ਰਭਾਸ ਫਿਲਮ ਨੂੰ ਆਪਣਾ 100 ਫੀਸਦੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਦੀਪਿਕਾ ਪਾਦੂਕੋਣ ਅਤੇ ਪ੍ਰਭਾਸ ਨੇ ਫਿਲਮ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।ਜੋ ਕਿ ਫੈਨਜ ਵੱਲੋ ਵਾਇਰਲ ਕੀਤੀਆ ਜਾ ਰਹੀਆ ਹਨ। ਕਲੈਪਬੋਰਡ ਦੀ ਤਸਵੀਰ ਜਿਸ ਵਿੱਚ ਦੋਵਾਂ ਨੇ ਦੱਸਿਆ ਕਿ ਸ਼ੂਟਿੰਗ ਦਾ ਪਹਿਲਾ ਦਿਨ ਹੈ।
ਇਹ ਵੀ ਪੜੋ:ਰਾਜ ਕੁੰਦਰਾ ਆਪਣੀ ਫਿਲਮ 'ਚ ਕਾਸਟ ਕਰਨਾ ਚਾਹੁੰਦੇ ਸਨ ਸਾਲੀ ਨੂੰ, ਜਾਣੋ ਸ਼ਮਿਤਾ ਸ਼ੈਟੀ ਨੇ ਕੀ ਕਿਹਾ ?