ਅਹਿਮਦਾਬਾਦ: ਕੋਰੋਨਾ ਕਾਲ ਵਿੱਚ ਅੱਜ ਓਡੀਸ਼ਾ ਦੇ ਪੂਰੀ ਅਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸ ਮੌਕੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਵਿੱਚ ਇੱਕ ਮੰਦਰ ਵਿੱਚ ਪੂਜਾ ਕੀਤੀ।
ਦਸ ਦੇਈਏ ਕਿ ਅਮਿਤ ਸ਼ਾਹ ਤਿੰਨ ਦਿਨਾਂ ਦੇ ਦੌਰੇ ਉੱਤੇ ਗੁਜਰਾਤ ਵਿੱਚ ਹਨ। ਜਾਣਕਾਰੀ ਮੁਤਾਬਕ ਅੱਜ ਗੁਜਰਾਤ ਵਿੱਚ ਵੀ ਭਗਵਾਨ ਜਗਨਨਾਥ ਦੇ ਮੰਦਰ ਤੋਂ ਕੱਢੀ ਜਾਵੇਗੀ। ਉੱਥੇ ਹੀ ਰੱਥ ਯਾਤਰਾ ਦੇ ਸ਼ੁਰੂਆਤ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਦਰ ਵਿੱਚ ਮੰਗਲ ਆਰਤੀ ਵਿੱਚ ਹਿੱਸਾ ਲਿਆ। ਰੱਥ ਯਾਤਰਾ ਵਿੱਚ ਤੈਅ ਗਿਣਤੀ ਵਿੱਚ ਨਿਸ਼ਚਿਤ ਲੋਕਾਂ ਨੂੰ ਹਿੱਸਾ ਲੈਣ ਦੀ ਇਜ਼ਾਜਤ ਹੋਵੇਗੀ ਅਤੇ ਇਸ ਦੌਰਾਨ ਕੋਰੋਨਾ ਵਾਇਰਸ ਸਬੰਧੀ ਦਿਸ਼ਾ- ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਜਗਨਨਾਥ ਯਾਤਰਾ 2021: " ਰਥ ਯਾਤਰਾ ਦਾ ਕਾਰਨ "
ਅਹਿਮਦਾਬਾਦ ਵਿੱਚ ਸੋਮਵਾਰ ਸਵੇਰੇ ਜਗਨਨਾਥ ਯਾਤਰਾ ਦੀ ਸ਼ੁਰੂਆਤ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਭਗਵਾਨ ਜਗਨਨਾਥ ਦੇ ਰੱਥ ਦੇ ਸਾਹਮਣੇ ਸੋਨੇ ਦਾ ਝਾੜੂ ਨਾਲ ਸਫਾਈ ਕੀਤੀ। ਦਸ ਦੇਈਏ ਕਿ ਜਿਸ ਰੂਟ ਉੱਤੇ ਰੱਥ ਯਾਤਰਾ ਕੱਢੀ ਜਾਵੇਗੀ ਉੱਥੇ ਕਰਫਿਊ ਲਗਾ ਦਿੱਤਾ ਜਾਵੇਗਾ।