ਨਵੀਂ ਦਿੱਲੀ:ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਪਾਰਾ ਚੜਿਆ ਹੋਇਆ ਹੈ। ਦੂਜੇ ਪਾਸੇ ਵੀਰਵਾਰ ਨੂੰ ਅਮਰਿੰਦਰ ਸਿੰਘ ਪੰਜਾਬ ਵਾਪਸ ਆ ਗਏ ਹਨ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਇੱਕ ਬੈਠਕ ਨੇ ਨਵੀਂਆਂ ਚਰਚਾਵਾਂ ਛੇੜ ਦਿੱਤੀਆਂ ਹਨ।
ਵੀਰਵਾਰ ਦੀ ਰਾਤ ਨੂੰ ਸ਼ਾਹ ਨੱਢਾ ਦੀ ਰਿਹਾਇਸ਼ ਵਿਖੇ ਪਹੁੰਚੇ। ਦੋਹਾਂ ਲੀਡਰਾਂ ਦੇ ਵਿਚਾਲੇ ਕਰੀਬ ਇੱਕ ਘੰਟੇ ਤੱਕ ਬੈਠਕ ਚਲੀ। ਸ਼ਾਹ ਨੱਢਾ ਦੀ ਮੁਲਾਕਾਤ ਕਈ ਪ੍ਰੋਗਰਾਮਾਂ ਤੋਂ ਬਾਅਦ ਹੋਈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰਿੰਦਰ ਸਿੰਘ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਡੋਵਾਲ ਨੇ ਸ਼ਾਹ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸਾਰੇ ਬੈਠਕਾਂ ਨੂੰ ਪੰਜਾਬ ਦੀ ਰਾਜਨੀਤੀਕ ਸਥਿਤੀ ਅਤੇ ਸੁਰੱਖਿਆ ਦੇ ਮੁੱਦਿਆਂ ਨਾਲ ਜੋੜਿਆ ਜਾ ਰਿਹਾ ਹੈ।
ਹਾਲਾਂਕਿ ਭਾਜਪਾ ਦੇ ਇੱਕ ਨੇਤਾ ਨੇ ਕਿਹਾ ਕਿ ਇਹ ਪਾਰਟੀ ਦੇ ਮੌਜੂਦਾ ਪ੍ਰਧਾਨ ਦੇ ਨਾਲ ਇੱਕ ਸਾਬਕਾ ਪ੍ਰਧਾਨ ਅਤੇ ਇੱਕ ਕੁਸ਼ਲ ਚੋਣ ਰਣਨੀਤੀਕਾਰ ਦੀ ਮੁਲਾਕਾਤ ਕੀਤੀ ਸੀ। ਕੁਝ ਮਹੀਨਿਆਂ ਤੋਂ ਬਾਅਦ ਪੰਜ ਸੂਬਿਆਂ ਚ ਵਿਧਾਨਸਭਾ ਚੋਣਾਂ ਹੋਣੀਆਂ ਹਨ ਅਤੇ ਪਾਰਟੀ ਨੂੰ ਆਪਣੀ ਰਣਨੀਤੀ ’ਤੇ ਅੰਤਿਮ ਮੁਹਰ ਲਗਾਉਣੀ ਹੈ। ਬੈਠਕ ਚ ਪਾਰਟੀ ਸੰਗਠਨ ਅਤੇ ਚੋਣ ਦੀਆਂ ਤਿਆਰੀਆਂ ’ਤੇ ਚਰਚਾ ਹੋਵੇਗੀ। ਇਸ ਚ ਪੰਜਾਬ ਦੀ ਰਾਜਨੀਤੀਕ ਸਥਿਤੀ ਵੀ ਸ਼ਾਮਲ ਹੈ ਕਿਉਂਕਿ ਅਕਾਲੀ ਦਲ ਦੇ ਨਾਲ ਗਠਬੰਧਨ ਟੁੱਟਣ ਤੋਂ ਬਾਅਦ ਭਾਜਪਾ ਪਹਿਲੀ ਵਾਰ ਸੂਬੇ ਚ ਚੋਣ ਚ ਹਿੱਸਾ ਲੈਣ ਜਾ ਰਹੀ ਹੈ ਅਤੇ ਸੂਬੇ ਚ ਬੰਪਰ ਸਫਲਤਾ ਹਾਸਿਲ ਕਰਨਾ ਚਾਹੁੰਦੀ ਹੈ।
ਬੁੱਧਵਾਰ ਨੂੰ ਸ਼ਾਹ ਦੇ ਨਾਲ ਬੈਠਕ ਦੇ ਦੌਰਾਨ ਅਮਰਿੰਦਰ ਨੇ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਆਪਣਾ ਰੁਖ ਸਪਸ਼ਟ ਕੀਤਾ ਅਤੇ ਵੀਰਵਾਰ ਨੂੰ ਇਹ ਵੀ ਸਪਸ਼ਟ ਕੀਤਾ ਕਿ ਉਹ ਕਾਂਗਰਸ ਛੱਡ ਕੇ ਨਵੀਂ ਪਾਰਟੀ ਬਣਾ ਰਹੇ ਹਨ। ਅਮਰਿੰਦਰ ਸਿੰਘ ਜਿਸ ਤਰ੍ਹਾਂ ਨਾਲ ਲਗਾਤਾਰ ਕੌਮੀ ਸੁਰੱਖਿਆ ਦਾ ਮੁੱਦਾ ਚੁੱਕ ਰਹੇ ਹਨ। ਉਸ ਤੋਂ ਲਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਚ ਅਜੇ ਵੀ ਹੋਰ ਵੀ ਬਹੁਤ ਕੁਝ ਦੇਖਣਾ ਬਾਕੀ ਹੈ।
ਇਹ ਵੀ ਪੜੋ: ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੀਤੀ ਇਹ ਮੰਗ