ਪੁਡੂਚੇਰੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਡੂਚੇਰੀ ਦੇ ਕਰਾਈਕਲ ਵਿੱਚ ਇੱਕ ਜਨਤਕ ਮੀਟਿੰਗ ਕਰ ਰਹੇ ਹਨ। ਸ਼ਾਹ ਨੇ ਕਰਾਈਕਲ ਦੀ ਧਰਤੀ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਉਹ ਇਥੇ ਭਗਵਾਨ ਸ਼ਿਵ ਦੇ ਮੰਦਰ ਨੂੰ ਮੱਥਾ ਟੇਕ ਕੇ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਹਾਂਕਵੀ ਸੁਬਰਾਮਨੀਅਮ ਭਾਰਤੀ ਅਤੇ ਸ੍ਰੀ ਅਰੋਬਿੰਦੋ ਨੇ ਵੀ ਆਪਣੀ ਰੂਹਾਨੀ ਯਾਤਰਾ ਪੁਡੂਚੇਰੀ ਤੋਂ ਹੀ ਸ਼ੁਰੂ ਕੀਤੀ ਸੀ।
ਪੁੱਡੂਚੇਰੀ 'ਚ ਸ਼ਾਹ ਦਾ ਦਾਅਵਾ: ਭਾਜਪਾ ਦੀ ਅਗਵਾਈ 'ਚ ਬਣੇਗੀ ਐਨਡੀਏ ਦੀ ਸਰਕਾਰ - ਬਣੇਗੀ ਐਨਡੀਏ ਦੀ ਸਰਕਾਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਾਈਕਲ, ਪੁੱਡੂਚੇਰੀ ਵਿੱਚ ਇੱਕ ਜਨਤਕ ਮੀਟਿੰਗ ਕਰ ਰਹੇ ਹਨ। ਸ਼ਾਹ ਨੇ ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਲੋਕਾਂ ਦਾ ਸਵਾਗਤ ਵੀ ਕੀਤਾ। ਸ਼ਾਹ ਨੇ ਕਿਹਾ ਕਿ ਆਪਣੇ ਤਜ਼ਰਬੇ ਦੇ ਅਧਾਰ 'ਤੇ ਉਹ ਦਾਅਵਾ ਕਰਦੇ ਹਨ ਕਿ ਪੁੱਡੂਚੇਰੀ ਦੀਆਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ 'ਚ ਐਨਡੀਏ ਦੀ ਸਰਕਾਰ ਬਣੇਗੀ।
![ਪੁੱਡੂਚੇਰੀ 'ਚ ਸ਼ਾਹ ਦਾ ਦਾਅਵਾ: ਭਾਜਪਾ ਦੀ ਅਗਵਾਈ 'ਚ ਬਣੇਗੀ ਐਨਡੀਏ ਦੀ ਸਰਕਾਰ ਪੁਡੂਚੇਰੀ 'ਚ ਸ਼ਾਹ ਦਾ ਦਾਅਵਾ: ਭਾਜਪਾ ਦੀ ਅਗਵਾਈ 'ਚ ਬਣੇਗੀ ਐਨਡੀਏ ਦੀ ਸਰਕਾਰ](https://etvbharatimages.akamaized.net/etvbharat/prod-images/768-512-10811720-thumbnail-3x2-a.jpg)
ਪੁਡੂਚੇਰੀ 'ਚ ਸ਼ਾਹ ਦਾ ਦਾਅਵਾ: ਭਾਜਪਾ ਦੀ ਅਗਵਾਈ 'ਚ ਬਣੇਗੀ ਐਨਡੀਏ ਦੀ ਸਰਕਾਰ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ 114 ਤੋਂ ਵੱਧ ਯੋਜਨਾਵਾਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਨਰਾਇਣਸਾਮੀ ਦੀ ਸਰਕਾਰ ਨੇ ਰਾਜਨੀਤਿਕ ਸੁਆਰਥ ਕਾਰਨ ਕੇਂਦਰੀ ਯੋਜਨਾਵਾਂ ਲਾਗੂ ਨਹੀਂ ਕੀਤੀਆਂ। ਸ਼ਾਹ ਨੇ ਕਿਹਾ ਕਿ ਇਕ ਵਾਰ ਜਦੋਂ ਲੋਕ ਭਾਜਪਾ ਨੂੰ ਮੌਕਾ ਦਿੰਦੇ ਹਨ, ਤਾਂ ਪੁੱਡੂਚੇਰੀ ਨੂੰ ਭਾਰਤ ਦਾ ਗਹਿਣਾ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਮੁਤਾਬਕ ਸ਼ਾਹ ਤਾਮਿਲਨਾਡੂ ਵਿੱਚ ਵੀ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ।