ਅਮੇਠੀ: ਯੂਪੀ ਦੇ ਅਮੇਠੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਚਾਰ ਸਾਲਾ ਬੱਚੇ ਨੂੰ ਅੱਗ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚੇ ਦੀ ਲਾਸ਼ ਪਿੰਡ ਨੇੜੇ ਡਰੇਨ ਕੋਲ ਪਈ ਮਿਲੀ। ਬੱਚਾ ਐਤਵਾਰ ਦੇਰ ਸ਼ਾਮ ਘਰੋਂ ਲਾਪਤਾ ਹੋ ਗਿਆ ਸੀ। ਬੱਚੇ ਦਾ ਸਰੀਰ ਅੱਧਾ ਸੜਿਆ ਹੋਇਆ ਸੀ ਅਤੇ ਉਸ ਦੀਆਂ ਅੱਖਾਂ ਵੀ ਨਿਕਲ ਗਈਆਂ ਸਨ। ਰਿਸ਼ਤੇਦਾਰਾਂ ਨੇ ਅੰਧਵਿਸ਼ਵਾਸ ਕਾਰਨ ਬੱਚੇ ਦੀ ਬਲੀ ਦੇਣ ਦਾ ਖਦਸ਼ਾ ਪ੍ਰਗਟਾਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮੇਠੀ ਜ਼ਿਲ੍ਹੇ ਦੇ ਜਾਮੋ ਥਾਣਾ ਖੇਤਰ ਅਧੀਨ ਪੈਂਦੇ ਰੇਸੀ ਪਿੰਡ ਵਾਸੀ ਜਤਿੰਦਰ ਪ੍ਰਜਾਪਤੀ ਦੇ ਚਾਰ ਸਾਲਾ ਪੁੱਤਰ ਸਤੇਂਦਰ ਉਰਫ ਦੀਪੂ ਦੀ ਅੱਧ ਸੜੀ ਹੋਈ ਲਾਸ਼ ਸੋਮਵਾਰ ਸਵੇਰੇ ਮਿਲੀ। ਬੱਚੇ ਦੇ ਸਰੀਰ 'ਤੇ ਕਈ ਥਾਵਾਂ 'ਤੇ ਸੜਨ ਦੇ ਨਿਸ਼ਾਨ ਮਿਲੇ ਹਨ। ਰਿਸ਼ਤੇਦਾਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕਿਸੇ ਨੇ ਅੰਧਵਿਸ਼ਵਾਸ ਕਾਰਨ ਬੱਚੇ ਦੀ ਬਲੀ ਦੇਣ ਵੇਲੇ ਬੱਚੇ ਨੂੰ ਅੱਗ ਲਾ ਦਿੱਤੀ ਹੈ। ਉਸ ਦੀਆਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ ਹਨ।