ਡੇਟਰੋਇਟ:ਅਮਰੀਕਾ ਦੇ ਡੇਟਰਾਇਟ ਵਿੱਚ ਇੱਕ ਔਰਤ ਖ਼ਿਲਾਫ਼ ਆਪਣੇ ਹੀ ਤਿੰਨ ਸਾਲ ਦੇ ਬੇਟੇ ਦੀ ਮੌਤ ਦੇ ਮਾਮਲੇ ਵਿੱਚ ਦੋਸ਼ ਤੈਏ ਕੀਤੇ ਗਏ ਹਨ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਇੱਕ ‘ਫ੍ਰੀਜ਼ਰ’ ਵਿੱਚੋਂ ਬਰਾਮਦ ਕੀਤਾ ਸੀ। ਵੇਨ ਕਾਉਂਟੀ ਪ੍ਰੌਸੀਕਿਊਟਰ ਕਿਮ ਵਰਥੀ ਨੇ ਐਤਵਾਰ ਨੂੰ ਦੱਸਿਆ ਕਿ 31 ਸਾਲਾ ਔਰਤ 'ਤੇ ਕਤਲ, ਬੱਚਿਆਂ ਨਾਲ ਬਦਸਲੂਕੀ, ਤਸੀਹੇ ਦੇਣ ਅਤੇ ਮੌਤ ਨੂੰ ਛੁਪਾਉਣ ਦੇ ਦੋਸ਼ ਲਾਏ ਗਏ ਹਨ।
ਉਸ ਨੂੰ ਐਤਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਵਰਥੀ ਨੇ ਕਿਹਾ, "ਨਾ ਸਿਰਫ਼ ਸਾਡੇ ਬੱਚਿਆਂ ਉੱਤੇ ਬੰਦੂਕਾਂ ਦਾ ਖ਼ਤਰਾ ਵਿੱਚ ਮੰਡਰਾ ਰਿਹਾ ਹੈ, ਬਲਕਿ ਉਹ ਆਪਣੇ ਘਰ ਵਿੱਚ ਰਹਿੰਦੇ ਕਥਿਤ ਹੱਤਿਆਰਾਂ ਦੀ ਵਜ੍ਹਾ ਨਾਲ ਵੀ ਸੁਰੱਖਿਅਤ ਨਹੀਂ ਹਨ। ਪੁਲਿਸ ਮੁਖੀ ਜੇਮਜ਼ ਵ੍ਹਾਈਟ ਨੇ ਦੱਸਿਆ ਕਿ ਡੇਟਰਾਇਟ ਦੇ ਪੁਲਿਸ ਅਧਿਕਾਰੀ ਬਾਲ ਸੁਰੱਖਿਆ ਸੇਵਾਵਾਂ ਦੇ ਮੈਂਬਰ ਇੱਕ ਨਿਯਮਤ ਜਾਂਚ ਲਈ ਸ਼ੁੱਕਰਵਾਰ ਸਵੇਰੇ ਘਰ ਗਏ ਜਦੋਂ ਉਨ੍ਹਾਂ ਨੂੰ ਬੱਚੇ ਦੀ ਲਾਸ਼ ਮਿਲੀ।"