ਨਵੀਂ ਦਿੱਲੀ: ਟੀਕਰੀ ਬਾਰਡਰ ਤੋਂ ਚੱਲ ਰਹੇ ਕਿਸਾਨਾਂ ਦੇ ਜਥੇ ਵਿੱਚ ਦਿੱਲੀ ਸਰਕਾਰ ਵੱਲੋਂ ਐਮਰਜੈਂਸੀ ਐਂਬੂਲੈਂਸਾਂ ਤੇ ਕਿਸਾਨਾਂ ਨੂੰ ਪਾਣੀ ਪੀਣ ਦੇ ਲਈ ਪਾਣੀ ਦੇ ਟੈਂਕਰ ਤਾਇਨਾਤ ਕੀਤੇ ਗਏ ਹਨ। ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦੇ ਹੋਏ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਟੀਕਰੀ ਬਾਰਡਰ ਤੋਂ ਲੈ ਕੇ ਕਿਸਾਨਾਂ ਦੇ ਮਾਰਚ ਰੂਟ ਤੱਕ ਐਂਬੂਲੈਂਸ ਸੇਵਾ ਅਤੇ ਪਾਣੀ ਦੇ ਟੈਂਕਰ ਦਿੱਲੀ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਹਨ।
ਟਰੈਕਟਰ ਮਾਰਚ 'ਚ ਐਂਬੂਲੈਂਸਾਂ ਅਤੇ ਪਾਣੀ ਦੇ ਟੈਂਕਰ ਤਾਇਨਾਤ - farmers' tractor march
ਟੀਕਰੀ ਬਾਰਡਰ ਤੋਂ ਚੱਲ ਰਹੇ ਕਿਸਾਨਾਂ ਦੇ ਜਥੇ ਵਿੱਚ ਦਿੱਲੀ ਸਰਕਾਰ ਵੱਲੋਂ ਐਮਰਜੈਂਸੀ ਐਂਬੂਲੈਂਸਾਂ ਤੇ ਕਿਸਾਨਾਂ ਨੂੰ ਪਾਣੀ ਪੀਣ ਦੇ ਲਈ ਪਾਣੀ ਦੇ ਟੈਂਕਰ ਤਾਇਨਾਤ ਕੀਤੇ ਗਏ ਹਨ।
![ਟਰੈਕਟਰ ਮਾਰਚ 'ਚ ਐਂਬੂਲੈਂਸਾਂ ਅਤੇ ਪਾਣੀ ਦੇ ਟੈਂਕਰ ਤਾਇਨਾਤ ਕਿਸਾਨਾਂ ਦੇ ਟਰੈਕਟਰ ਮਾਰਚ 'ਚ ਐਂਬੂਲੈਂਸਾਂ ਅਤੇ ਪਾਣੀ ਦੇ ਟੈਂਕਰ ਕੀਤੇ ਤਾਇਨਾਤ](https://etvbharatimages.akamaized.net/etvbharat/prod-images/768-512-10383913-thumbnail-3x2-abu.jpg)
ਕਿਸਾਨਾਂ ਦੇ ਟਰੈਕਟਰ ਮਾਰਚ 'ਚ ਐਂਬੂਲੈਂਸਾਂ ਅਤੇ ਪਾਣੀ ਦੇ ਟੈਂਕਰ ਕੀਤੇ ਤਾਇਨਾਤ
ਕਿਸਾਨਾਂ ਦੇ ਟਰੈਕਟਰ ਮਾਰਚ 'ਚ ਐਂਬੂਲੈਂਸਾਂ ਅਤੇ ਪਾਣੀ ਦੇ ਟੈਂਕਰ ਕੀਤੇ ਤਾਇਨਾਤ
ਐਂਬੂਲੈਂਸ ਵਿੱਚ ਤਾਇਨਾਤ ਪੈਰਾ ਮੈਡੀਕਲ ਸਟਾਫ ਨੇ ਦੱਸਿਆ ਕਿ ਹਰ 1 ਕਿੱਲੋਮੀਟਰ ਦੇ ਬਾਅਦ ਇੱਕ ਐਂਬੂਲੈਂਸ ਤਾਇਨਾਤ ਕੀਤੀ ਗਈ ਹੈ। ਜੋ ਕਿ ਕਿਸਾਨਾਂ ਨੂੰ ਕਿਸੇ ਵੀ ਤਰਾਂ ਪਰੇਸ਼ਾਨੀ ਨਾਂ ਆਏ ਤੇ ਇਸ ਤੋਂ ਇਲਾਵਾ, ਐਮਰਜੈਂਸੀ ਟੀਮ ਤਾਇਨਾਤ ਕੀਤੀ ਗਈ ਹੈ। ਦਿੱਲੀ ਸਿਹਤ ਵਿਭਾਗ ਵੱਲੋਂ ਕਿਸਾਨਾਂ ਦੀ ਐਮਰਜੈਂਸੀ ਦੇ ਲਈ ਇਹ ਤਹਿ ਕੀਤਾ ਗਿਆ ਹੈ। ਇਸ ਦੇ ਇਲਾਵਾ ਦਿੱਲੀ ਜਲ ਬੋਰਡ ਵੱਲੋਂ ਕਿਸਾਨਾਂ ਦੇ ਮਾਰਚ ਵਿੱਚ ਪਾਣੀ ਪੀਣ ਦੇ ਪ੍ਰਬੰਧ ਕੀਤੇ ਗਏ ਹਨ।