ਸ਼ਾਮਲੀ: ਕਹਿਦੇ ਹਨ ਕੀ ਨਸ਼ੇ ਨਾਲ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਸ਼ਾਮਲੀ ਜ਼ਿਲ੍ਹੇ ’ਚ ਦੇਖਣ ਨੂੰ ਆਇਆ ਹੈ। ਇਥੇ ਇੱਕ ਸ਼ਰਾਬੀ ਨੇ ਭੋਜਨ ਵਿੱਚ ਸਲਾਦ ਨਾ ਮਿਲਣ ਕਾਰਨ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਬੇਟੇ ਨੇ ਇਸ ਦਾ ਵਿਰੋਧ ਕੀਤਾ ਤਾਂ ਸ਼ਰਾਬੀ ਨੇ ਰਾਤ ਸਮੇਂ ਪਤਨੀ ਅਤੇ ਬੇਟੇ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਪਤਨੀ ਦੀ ਮੌਤ ਹੋ ਗਈ, ਜਦੋਂ ਕਿ ਬੇਟੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜੋ: SHALBY HOSPITAL ’ਚ ਨੌਜਵਾਨ ਦੀ ਮੌਤ ਤੋਂ ਬਾਅਦ ਹੋਇਆ ਹੰਗਾਮਾ
ਕੀ ਹੈ ਪੂਰਾ ਮਾਮਲਾ ?
ਨਸ਼ੇ ਕਾਰਨ ਪਰਿਵਾਰ ਦੇ ਬਰਬਾਦ ਹੋਣ ਦੀ ਇਹ ਘਟਨਾ ਬਾਬਰੀ ਥਾਣਾ ਖੇਤਰ ਦੇ ਪਿੰਡ ਗੋਗਵਾਨ ਜਲਾਲਪੁਰ ਦੀ ਹੈ। ਪੁਲਿਸ ਅਨੁਸਾਰ ਮੁਲਜ਼ਮ ਮੁਰਲੀ ਸ਼ਰਾਬੀ ਹੋ ਕੇ ਸ਼ਾਮ ਨੂੰ ਘਰ ਪਰਤਿਆ ਸੀ ਤੇ ਪਤਨੀ ਸੁਦੇਸ਼ ਨੇ ਉਸ ਨੂੰ ਖਾਣਾ ਪਰੋਸਿਆ, ਪਰ ਖਾਣੇ ਵਿੱਚ ਸਲਾਦ ਦੀ ਘਾਟ ਕਾਰਨ ਉਸਨੇ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਘਰ ਵਿੱਚ ਮੌਜੂਦ ਪੁੱਤਰ ਅਜੈ ਨੇ ਵਿਰੋਧ ਕੀਤਾ ਤਾਂ ਉਸ ਦੌਰਾਨ ਮੁਰਲੀ ਘਰ ਛੱਡ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਤ ਵੇਲੇ ਮਾਂ ਅਤੇ ਬੇਟਾ ਘਰ 'ਤੇ ਸੁੱਤੇ ਹੋਏ ਸਨ ਤਾਂ ਉਹ ਘਰ ਪਹੁੰਚੇ ਤੇ ਦੋਵਾਂ ’ਤੇ ਹਮਲਾ ਕਰ ਦਿੱਤਾ।