ਬਨਿਹਾਲ/ਜੰਮੂ: ਅਮਰਨਾਥ ਯਾਤਰਾ ਐਤਵਾਰ ਨੂੰ ਜੰਮੂ ਤੋਂ ਇੱਕ ਦਿਨ ਲਈ ਮੁਅੱਤਲ ਕਰਨ ਤੋਂ ਬਾਅਦ 1,626 ਸ਼ਰਧਾਲੂਆਂ ਦੇ ਨਵੇਂ ਜਥੇ ਨਾਲ ਦੱਖਣੀ ਕਸ਼ਮੀਰ ਹਿਮਾਲਿਆ ਖੇਤਰ ਦੀ ਸਾਲਾਨਾ ਤੀਰਥ ਯਾਤਰਾ ਲਈ ਸਵੇਰੇ ਤੜਕੇ ਇੱਥੇ ਬੇਸ ਕੈਂਪ ਤੋਂ ਰਵਾਨਾ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਲਾ ਮੋੜ ਨੇੜੇ ਜ਼ਮੀਨ ਖਿਸਕਣ ਕਾਰਨ 270 ਕਿਲੋਮੀਟਰ ਲੰਬਾ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ, ਜਿਸ ਕਾਰਨ ਸ਼ਰਧਾਲੂਆਂ ਨੂੰ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਯਾਤਰੀ ਨਿਵਾਸ ਵਿਖੇ ਰੋਕ ਦਿੱਤਾ ਗਿਆ।
ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ ਅਤੇ ਇਹ ਰਸਤਾ ਹਰ ਮੌਸਮ ਵਿੱਚ ਖੁੱਲ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ 1,626 ਸ਼ਰਧਾਲੂਆਂ ਦਾ 34ਵਾਂ ਜੱਥਾ 64 ਵਾਹਨਾਂ ਦੇ ਕਾਫਲੇ ਵਿੱਚ ਕਰੀਬ ਪੌਣੇ ਚਾਰ ਵਜੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 1,092 ਸ਼ਰਧਾਲੂ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਬੇਸ ਕੈਂਪ ਲਈ ਅਤੇ ਬਾਕੀ 534 ਗੰਦਰਬਲ ਵਿੱਚ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਏ।