ਚੰਡੀਗੜ੍ਹ:ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਵੱਲੋਂ ਇੱਕ ਵਾਰ ਫੇਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਿਵੰਦ ਕੇਰਜੀਵਾਲ (Arvind Kejriwal) ’ਤੇ ਨਿਸ਼ਾਨੇ ਸਾਧੇ ਗਏ ਹਨ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਟਵੀਟ ਕਰਦੇ ਹੋਏ ਅਰਿਵੰਦ ਕੇਰਜੀਵਾਲ (Arvind Kejriwal) ਅੱਗੇ ਮੁੜ ਆਪਣੀ ਮੰਗ ਦੁਰਹਾਈ ਹੈ।
ਇਹ ਵੀ ਪੜੋ:ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਫਸਲ ਦੇ ਮੁਆਵਜ਼ੇ ਦਾ ਐਲਾਨ, ਇਸ ਦਿਨ ਕਿਸਾਨਾਂ ਦੇ ਖਾਤਿਆ ’ਚ ਆਉਣਗੇ ਪੈਸੇ
ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਟਵੀਟ ਕਰਦੇ ਹੋਏ ਲਿਖਿਆ ਕਿ...
#Day23 ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬ੍ਹ !!
ਪੰਜਾਬ ਦੇ ਟਰਾਂਸਪੋਰਟ ਮਾਫੀਆ ਨਾਲ ਤੁਹਾਡਾ ਕੀ ਸਬੰਧ ਹੈ ਜੋ ਤੁਹਾਨੂੰ ਬਚਾਉਣ ਲਈ ਮੈਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ?
ਤੁਸੀਂ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ 'ਤੇ ਕਿਉਂ ਨਹੀਂ ਆਉਣ ਦੇ ਰਹੇ?
ਹਰ ਗੁਜ਼ਰਦਾ ਦਿਨ ਸਪੱਸ਼ਟ ਕਰਦਾ ਹੈ ਕਿ 'ਆਪ' ਦੇ ਇਰਾਦਿਆਂ 'ਚ ਕੋਈ ਖੋਟ ਹੈ!
ਰਾਜਾ ਵੜਿੰਗ ਨੇ ਮੁੜ ਘੇਰੇ ਮੁੱਖ ਮੰਤਰੀ ਕੇਜਰੀਵਾਲ ਰਾਜਾ ਵੜਿੰਗ ਨੇ ਪਹਿਲਾਂ ਵੀ ਕੱਸੇ ਸੀ ਤੰਜ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਟਵੀਟ ਕਰ ਅਰਿਵੰਦ ਕੇਰਜੀਵਾਲ (Arvind Kejriwal) ’ਤੇ ਤੰਜ ਕੱਸੇ ਸਨ। ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅਰਿਵੰਦ ਕੇਰਜੀਵਾਲ (Arvind Kejriwal) ਤੋਂ ਮਿਲਣ ਦਾ ਸਮਾਂ ਮੰਗ ਰਹੇ ਹਨ।
ਇਹ ਵੀ ਪੜੋ:ਕਿਸਾਨਾਂ ਨੇ ਟਿੱਕਰੀ ਬਾਰਡਰ ਖੋਲ੍ਹਣ ਤੋਂ ਕੀਤਾ ਇਨਕਾਰ, ਕਿਹਾ- ਦੁਰਘਟਨਾ ਦਾ ਸ਼ਿਕਾਰ ਹੋਏ ਤਾਂ ਜ਼ਿੰਮੇਵਾਰ ਕੌਣ ?
ਬਰਿੰਦਰ ਸਿੰਘ ਢਿੱਲੋਂ ਦਾ ਟਵੀਟ
ਉਥੇ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਪੰਜਾਬ ਯੂਥ ਕਾਂਗਰਸ ਨੂੰ ਪੂਰਾ ਸਹਿਯੋਗ ਦਿੱਤਾ। ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 'ਸੜਕ ਸੁਰੱਖਿਆ ਮੁਹਿੰਮ' ਦੇ ਆਯੋਜਨ ਕੀਤੀ ਗਈ ਹੈ, ਇਹ ਇੱਕ ਸ਼ਾਨਦਾਰ ਪਹਿਲਕਦਮੀ ਹੈ। 14 ਨਵੰਬਰ, 2021 ਨੂੰ ਟਰਾਂਸਪੋਰਟ ਵਿਭਾਗ ਰਾਜ ਵਿੱਚ ਸੜਕਾਂ, ਫੁੱਟਪਾਥਾਂ, ਸੰਕੇਤਾਂ ਨੂੰ ਬਿਹਤਰ ਬਣਾਉਣ ਅਤੇ ਸੜਕ ਹਾਦਸਿਆਂ ਦੀ ਰੋਕਥਾਮ ਲਈ ਵੀ ਕੰਮ ਕਰੇਗਾ।
ਬਰਿੰਦਰ ਸਿੰਘ ਢਿੱਲੋਂ ਦਾ ਟਵੀਟ